12.4 C
Alba Iulia
Thursday, May 2, 2024

ਬੀਸੀਸੀਆਈ ਨੇ ਘਰੇਲੂ ਟੂਰਨਾਮੈਂਟਾਂ ਲਈ ਇਨਾਮੀ ਰਾਸ਼ੀ ਵਧਾਈ

Must Read


ਨਵੀਂ ਦਿੱਲੀ, 16 ਅਪਰੈਲ

ਬੀਸੀਸੀਆਈ ਨੇ ਅੱਜ ਘਰੇਲੂ ਕ੍ਰਿਕਟ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਸ ਤਹਿਤ ਇਸ ਸਾਲ ਦੇ ਰਣਜੀ ਟਰਾਫੀ ਜੇਤੂਆਂ ਨੂੰ ਪੰਜ ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਨਵੇਂ ਅਦਾਇਗੀ ਨਿਯਮ ਮੁਤਾਬਕ ਇਸ ਸਮੇਂ ਦੋ ਕਰੋੜ ਰੁਪਏ ਦਾ ਚੈੱਕ ਪ੍ਰਾਪਤ ਕਰਨ ਵਾਲੇ ਰਣਜੀ ਟਰਾਫੀ ਜੇਤੂ ਨੂੰ ਪੰਜ ਕਰੋੜ ਰੁਪਏ ਮਿਲਣਗੇ, ਜਦੋਂਕਿ ਉਪ ਜੇਤੂ ਨੂੰ ਤਿੰਨ ਕਰੋੜ ਅਤੇ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦਲੀਪ ਟਰਾਫੀ ਚੈਂਪੀਅਨ ਨੂੰ ਇੱਕ ਕਰੋੜ ਅਤੇ ਉਪ ਜੇਤੂ ਨੂੰ 50 ਲੱਖ, ਜਦੋਂਕਿ ਵਿਜੈ ਹਜ਼ਾਰੇ ਟਰਾਫੀ ਦੇ ਜੇਤੂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -