12.4 C
Alba Iulia
Sunday, April 28, 2024

ਤੀਰਅੰਦਾਜ਼ੀ ਵਿਸ਼ਵ ਕੱਪ: ਜਯੋਤੀ ਤੇ ਦਿਓਤਲੇ ਦੀ ਜੋੜੀ ਕੰਪਾਊਂਡ ਮਿਕਸਡ ਵਰਗ ਦੇ ਫਾਈਨਲ ਵਿੱਚ ਪਹੁੰਚੀ

Must Read


ਅੰਤਾਲਿਆ (ਤੁਰਕੀ), 21 ਅਪਰੈਲ

ਜਯੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਦੀ ਕੰਪਾਊਂਡ ਮਿਕਸਡ ਟੀਮ ਨੇ ਅੱਜ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਗੇੜ-1 ਵਿੱਚ ਤਿੰਨ ਆਸਾਨ ਜਿੱਤਾਂ ਦਰਜ ਕਰਦਿਆਂ ਕੰਪਾਊਂਡ ਵਰਗ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਇਸ ਜੋੜੀ ਦੇ ਫਾਈਨਲ ‘ਚ ਪਹੁੰਚਣ ਨਾਲ ਟੂਰਨਾਮੈਂਟ ‘ਚ ਭਾਰਤ ਦਾ ਦੂਜਾ ਤਗ਼ਮਾ ਪੱਕਾ ਹੋ ਗਿਆ ਹੈ। ਜਯੋਤੀ ਤੇ ਦਿਓਤਲੇ ਦੀ ਜੋੜੀ ਨੇ ਮਲੇਸ਼ੀਆ ਦੇ ਫਾਤਿਨ ਨੂਰਫਤੇਹਾ ਮਤ ਸਲੇਹ ਅਤੇ ਮੁਹੰਮਦ ਜੁਵੈਦੀ ਮਜ਼ੁਕੀ ਦੀ ਜੋੜੀ ਨੂੰ 157-154 ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨ ਤਗ਼ਮੇ ਲਈ ਮੁਕਾਬਲੇ ‘ਚ ਥਾਂ ਪੱਕੀ ਕੀਤੀ। ਫਾਈਨਲ ਵਿੱਚ ਭਾਰਤੀ ਜੋੜੀ ਦਾ ਮੁਕਾਬਲਾ 12ਵਾਂ ਦਰਜਾ ਹਾਸਲ ਚੀਨੀ ਤਾਇਪੇ ਦੀ ਜੋੜੀ ਨਾਲ ਹੋਵੇਗਾ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਦੇ ਅਤਨੂ ਦਾਸ, ਬੀ. ਧੀਰਜ ਅਤੇ ਤਰੁਨਦੀਪ ਰਾਏ ਦੀ ਪੁਰਸ਼ ਰਿਕਰਵ ਟੀਮ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਜਿਸ ਦਾ ਮੁਕਾਬਲਾ ਐਤਵਾਰ ਨੂੰ ਚੀਨ ਦੀ ਟੀਮ ਨਾਲ ਹੋਣਾ ਹੈ। ਇਸੇ ਦੌਰਾਨ ਜਯੋਤੀ ਸੁੁਰੇਖਾ ਵੇਨਮ ਨੇ ਮਹਿਲਾ ਕੰਪਾਊਂਡ ਵਿਅਕਤੀਗਤ ਵਰਗ ਦੇ ਸੈਮੀਫਾਈਨਲ ‘ਚ ਵੀ ਜਗ੍ਹਾ ਬਣਾ ਲਈ ਹੈ। ਮਿਕਸਡ ਡਬਲਜ਼ ‘ਚ ਵਿੱਚ ਜਯੋਤੀ ਅਤੇ ਦਿਓਤਲੇ ਦੀ ਜੋੜੀ ਨੂੰ ਕੁਆਲੀਫਾਇੰਗ ‘ਚ ਦੂਜੇ ਸਥਾਨ ‘ਤੇ ਰਹਿਣ ਕਾਰਨ ਦੂਜੇ ਗੇੜ ‘ਚ ਬਾਈ ਮਿਲੀ। ਇਸ ਮਗਰੋਂ ਉਨ੍ਹਾਂ ਨੇ ਲਕਜ਼ਮਬਰਗ ਅਤੇ ਫਰਾਂਸ ਦੀਆਂ ਟੀਮਾਂ ਖ਼ਿਲਾਫ਼ ਦੋ ਮੈਚਾਂ ਵਿੱਚ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਦੋਵਾਂ ਮੈਚਾਂ ਵਿੱਚ ਸਿਰਫ ਇੱਕ-ਇੱਕ ਅੰਕ ਗੁਆਇਆ। ਉਨ੍ਹਾਂ ਨੇ ਪ੍ਰੀ-ਕੁਆਰਟਰ ਅਤੇ ਕੁਆਰਟਰ ਦੋਵਾਂ ਵਿੱਚ ਸੰਭਾਵਿਤ 160 ਵਿੱਚੋਂ 159 ਅੰਕ ਹਾਸਲ ਕੀਤੇ ਜਦਕਿ ਲਕਜ਼ਮਬਰਗ ਦੀ ਟੀਮ 157 ਅਤੇ ਫਰਾਂਸ ਦੀ ਟੀਮ 156 ਅੰਕ ਹਾਸਲ ਕਰ ਸਕੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -