ਉਡੁਪੀ (ਕਰਨਾਟਕ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਕਾਪੂ ਵਿੱਚ ਮਛੇਰਿਆਂ ਦੇ ਭਾਈਚਾਰੇ ਦੇ ਰੂਬਰੂ ਹੁੰਦਿਆਂ ਵਾਅਦਾ ਕੀਤਾ ਕਿ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਮਛੇਰਿਆਂ ਨੂੰ ਦਸ ਲੱਖ ਰੁਪਏ ਦਾ ਬੀਮਾ ਕਵਰ, ਮੱਛੀ ਪਾਲਣ ‘ਚ ਲੱਗੀਆਂ ਮਹਿਲਾਵਾਂ ਨੂੰ ਇਕ ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਤੇ ਪ੍ਰਤੀ ਦਿਨ ਵੱਧ ਤੋਂ ਵੱਧ 500 ਲਿਟਰ ਡੀਜ਼ਲ 25 ਰੁਪਏ ਪ੍ਰਤੀ ਲਿਟਰ ਦੀ ਸਬਸਿਡੀ ‘ਤੇ ਦਿੱਤਾ ਜਾਵੇਗਾ। ਭਾਈਚਾਰੇ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਮਹਿੰਗਾਈ ਨੇ ਮਛੇਰਿਆਂ ਨੂੰ ਵੀ ਸੱਟ ਮਾਰੀ ਹੈ ਤੇ ਉਨ੍ਹਾਂ ਲਈ ਬੈਂਕ ਕਰਜ਼ੇ ਮੋੜਨੇ ਔਖੇ ਹੋ ਗਏ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ”ਇਹ ਸਾਰੇ ਵਾਅਦੇ ਅਗਲੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਲਾਗੂ ਕੀਤੇ ਜਾਣਗੇ।” ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਵਾਅਦੇ ਹੀ ਨਹੀਂ ਕਰਦੀ, ਪਰ ਪਹਿਲੇ ਦਿਨ ਤੋਂ ਇਨ੍ਹਾਂ ਨੂੰ ਪੂਰਾ ਕਰਨ ਲਈ ਕੰਮ ਵੀ ਕਰਦੀ ਹੈ।” -ਪੀਟੀਆਈ