ਕਾਠਮੰਡੂ: ਮਨਕੇਸ਼ੀ ਚੌਧਰੀ ਅਤੇ ਬਿਨੀਤਾ ਪੁਨ ਵਿਚਾਲੇ 209 ਦੌੜਾਂ ਦੀ ਨਾਬਾਦ ਸਾਂਝੇਕਾਰੀ ਸਦਕਾ ਨੇਪਾਲ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਨੇਤਰਹੀਣ ਮਹਿਲਾ ਟੀ-20 ਕ੍ਰਿਕਟ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾ ਲਈ ਹੈ। ਨੇਪਾਲ ਨੇ ਪਹਿਲਾ ਮੈਚ ਜਿੱਤਿਆ ਸੀ, ਜਦਕਿ ਭਾਰਤ ਨੇ ਅਗਲਾ ਮੈਚ ਜਿੱਤ ਕੇ ਲੜੀ ਦੀ ਬਰਾਬਰੀ ਕੀਤੀ। ਹੁਣ ਨੇਪਾਲ ਨੇ ਤੀਜਾ ਮੈਚ ਜਿੱਤ ਕੇ ਲੀਡ ਬਣਾ ਲਈ ਹੈ। ਨੇਪਾਲ ਦੀ ਕਪਤਾਨ ਭਗਵਤੀ ਭਟਾਰੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਭਾਰਤ ਨੇ ਪਹਿਲੇ ਛੇ ਓਵਰ ਵਿੱਚ ਜਲਦੀ ਵਿਕਟਾਂ ਗੁਆਈਆਂ ਪਰ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ ਭਾਰਤੀ ਖਿਡਾਰਨਾਂ ਨੇ 207 ਦੌੜਾਂ ਬਣਾ ਲਈਆਂ। ਗੰਗਾ ਨੇ 27 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਜੁਆਬੀ ਕਾਰਵਾਈ ਵਿੱਚ ਮਨਕੇਸ਼ੀ ਨੇ 50 ਗੇਂਦਾਂ ‘ਤੇ 17 ਚੌਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ, ਜਦਕਿ ਪੁਨ ਨੇ 50 ਗੇਂਦਾਂ ‘ਤੇ 89 ਦੌੜਾਂ ਬਣਾਈਆਂ। ਨੇਪਾਲ ਨੇ 13 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਨੂੰ ਹਾਸਲ ਕਰ ਲਿਆ। -ਪੀਟੀਆਈ