ਨਵੀਂ ਦਿੱਲੀ, 5 ਮਈ
ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕਾਰ ਐਕਸੀਡੈਂਟ ਤੋਂ ਬਾਅਦ ਹੋਈ ਸਰਜਰੀ ਮਗਰੋਂ ਚੰਗੀ ਤਰ੍ਹਾਂ ਉਭਰ ਰਿਹਾ ਹੈ ਅਤੇ ਉਹ ਹੁਣ ਬਿਨਾਂ ਬੈਸਾਖੀਆਂ ਤੋਂ ਤੁਰਨ ਦੇ ਸਮਰੱਥ ਹੈ। ਪੰਤ ਪਿਛਲੇ ਸਾਲ ਦਸੰਬਰ ਵਿੱਚ ਕਾਰ ਹਾਦਸੇ ‘ਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੇ ਅੱਜ ਬੈਸਾਖੀਆਂ ਤੋਂ ਬਿਨਾਂ ਤੁਰਨ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਰਿਸ਼ਭ ਪੰਤ ਨੂੰ ਬੰਗਲੂਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) ਵਿੱਚ ਆਪਣੀ ਬੈਸਾਖੀਆਂ ਸੁੱਟ ਕੇ ਬਿਨਾਂ ਕਿਸੇ ਸਹਾਰੇ ਦੇ ਚੱਲਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਐੱਨਸੀਏ ਵਿੱਚ ਇਸ ਸਮੇਂ ਰੀਹੈਲਬਲੀਟੇਸ਼ਨ ਵਿੱਚ ਗੁਜ਼ਰ ਰਿਹਾ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਪੰਤ ਨੇ ਵੀਡੀਓ ਨਾਲ ਲਿਖਿਆ ਹੈ, ”ਖੁਸ਼ੀ ਹੈ ਕਿ ਹੁਣ ਬੈਸਾਖੀ ਦੀ ਲੋੜ ਨਹੀਂ।” -ਪੀਟੀਆਈ