12.4 C
Alba Iulia
Sunday, April 28, 2024

ਸੂਰਜ ਪੰਚੋਲੀ ਨੇ ਗੁਰਦੁਆਰਾ ਬੰਗਲਾ ਸਾਹਿਬ ’ਚ ਮੱਥਾ ਟੇਕਿਆ

Must Read


ਨਵੀਂ ਦਿੱਲੀ: ਅਦਾਕਾਰਾ ਜੀਆ ਖਾਨ ਕੇਸ ‘ਚੋਂ ਬਰੀ ਹੋਣ ਮਗਰੋਂ ਅਦਾਕਾਰ ਸੂਰਜ ਪੰਚੋਲੀ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਸੂਰਜ ਨੇ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਸਮੇਂ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਗੁਰੂਘਰ ‘ਚ ਮੱਥਾ ਟੇਕਦਾ ਦਿਖਾਈ ਦੇ ਰਿਹਾ ਹੈ। ਉਸ ਨੇ ਟੀ-ਸ਼ਰਟ ਤੇ ਜੀਨ ਪਾਈ ਹੋਈ ਹੈ। ਜਾਣਕਾਰੀ ਅਨੁਸਾਰ ਪਿਛਲੇ ਸ਼ੁੱਕਰਵਾਰ ਇੱਕ ਵਿਸ਼ੇਸ਼ ਅਦਾਲਤ ਨੇ ਜੀਆ ਖਾਨ ਕੇਸ ਵਿੱਚ ਸੂਰਜ ‘ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਸੂਰਜ ਨੇ ਕਾਨੂੰਨੀ ਲੜਾਈ ਦੌਰਾਨ ਉਸ ਦਾ ਸਮਰਥਨ ਕਰਨ ਅਤੇ ਉਸ ‘ਤੇ ਭਰੋਸਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਇੰਸਟਾਗ੍ਰਾਮ ਸਟੋਰੀ ਵਿੱਚ ਉਸ ਨੇ ਆਖਿਆ,”ਉਨ੍ਹਾਂ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਮੇਰੇ ‘ਚ ਵਿਸ਼ਵਾਸ ਰੱਖਿਆ। ਸਿਰਫ ਮੈਂ ਜਾਣਦਾ ਹਾਂ ਕਿ ਇਨ੍ਹਾਂ ਸਾਲਾਂ ਵਿੱਚ ਮੈਂ ਕਿੰਨੇ ਔਖੇ ਸਮਾਂ ‘ਚੋਂ ਲੰਘਿਆ ਅਤੇ ਕਿੰਨਾ ਦਰਦ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਤੁਹਾਡਾ ਪਿਆਰ ਤੇ ਦੁਆਵਾਂ ਹੀ ਮੇਰੀ ਤਾਕਤ ਹਨ.. ਮੈਂ ਤੁਹਾਡੇ ਪਿਆਰ ਤੋਂ ਬਗੈਰ ਇਸ ਔਖੇ ਸਮੇਂ ‘ਚੋਂ ਨਹੀਂ ਲੰਘ ਸਕਦਾ ਸੀ।” -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -