ਮੈਲਬੌਰਨ, 13 ਜਨਵਰੀ
ਵਿਸ਼ਵ ਦਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਦੇ ਡਰਾਅ ਵਿਚ ਸ਼ਾਮਲ ਹੋ ਗਿਆ, ਹਾਲਾਂਕਿ ਉਹ ਅਜੇ ਵੀ ਕਰੋਨਵਾਇਰਸ ਦਾ ਟੀਕਾ ਨਾ ਲਗਵਾਉਣ ਕਾਰਨ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ ਕਿ ਉਸ ਨੂੰ ਬਾਹਰ ਕੱਢਿਆ ਜਾਵੇਗਾ ਜਾਂ ਖੇਡਣ ਦਾ ਮੌਕਾ ਮਿਲੇਗਾ। ਇਸ ਦੇ ਬਾਵਜੂਦ ਆਸਟਰੇਲੀਅਨ ਓਪਨ ਦੇ ਪ੍ਰਬੰਧਕਾਂ ਨੇ ਉਸ ਨੂੰ ਡਰਾਅ ਵਿੱਚ ਰੱਖਿਆ। ਉਸ ਨੂੰ ਪਹਿਲੇ ਦੌਰ ‘ਚ ਦੁਨੀਆ ਦੇ 78ਵੇਂ ਨੰਬਰ ਦੇ ਖਿਡਾਰੀ ਸਰਬੀਆ ਦੇ ਮਿਓਮੀਰ ਕੇਸਮਾਨੋਵਿਚ ਨਾਲ ਖੇਡਣਾ ਹੋਵੇਗਾ। ਜੋਕੋਵਿਚ ਦਾ ਵੀਜ਼ਾ ਪਿਛਲੇ ਹਫਤੇ ਮੈਲਬੌਰਨ ਪਹੁੰਚਣ ‘ਤੇ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਕਰੋਨਾ ਟੀਕਾਕਰਨ ਨਿਯਮਾਂ ਵਿੱਚ ਮੈਡੀਕਲ ਛੋਟ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ। ਬਾਅਦ ਵਿੱਚ ਉਹ ਕਾਨੂੰਨੀ ਲੜਾਈ ਜਿੱਤ ਗਿਆ ਅਤੇ ਉਸ ਦਾ ਵੀਜ਼ਾ ਬਹਾਲ ਕਰ ਦਿੱਤਾ ਗਿਆ।