12.4 C
Alba Iulia
Sunday, April 28, 2024

ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ

Must Read


ਬ੍ਰਿਸਬਨ (ਹਰਜੀਤ ਲਸਾੜਾ): ਸੰਘੀ ਅਦਾਲਤ ਦੇ ਬੈਂਚ ਵੱਲੋਂ ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਅਤੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਹੱਕ ਵਿੱਚ ਫ਼ੈਸਲੇ ਤੋਂ ਬਾਅਦ ਨੋਵਾਕ ਜੋਕੋਵਿਚ ਨੂੰ ਹੁਣ ਦੇਸ਼ ਛੱਡਕੇ ਜਾਣਾ ਪਵੇਗਾ। ਸਰਬੀਆ ਦੇ ਖਿਡਾਰੀ ਨੇ ਫ਼ੈਸਲੇ ਤੋਂ ਤੁਰੰਤ ਬਾਅਦ ਕਿਹਾ, “ਮੈਂ ਬਹੁਤ ਨਿਰਾਸ਼ ਹਾਂ, ਪਰ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਦੇਸ਼ ਛੱਡਣ ਦੇ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਸਹਿਯੋਗ ਕਰਾਂਗਾ।” ਜ਼ਿਕਰਯੋਗ ਹੈ ਕਿ ਜੋਕੋਵਿਚ ਨੂੰ ਸੋਮਵਾਰ ਨੂੰ ਆਸਟਰੇਲੀਅਨ ਓਪਨ ਵਿੱਚ ਖੇਡਣ ਲਈ ਸੂਚੀਬੱਧ ਕੀਤਾ ਗਿਆ ਸੀ। ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਐਲੇਕਸ ਹਾਕ ਦੇ ਫ਼ੈਸਲੇ ਦੀ ਨਿਆਂਇਕ ਸਮੀਖਿਆ ਦੀ ਸੁਣਵਾਈ ਅਦਾਲਤ ਦੇ ਪੂਰੇ ਬੈਂਚ ਨੇ ਕੀਤੀ।

ਫ਼ੈਸਲੇ ਦੇ ਕਾਰਨ ਅਜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ। ਜੋਕੋਵਿਚ ਦੇ ਵਕੀਲਾਂ ਨੇ ਮੰਤਰੀ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ ਕਿ ਆਸਟਰੇਲੀਆ ਵਿੱਚ ਜੋਕੋਵਿਚ ਦੀ ਮੌਜੂਦਗੀ ਟੀਕਾਕਰਨ ਵਿਰੋਧੀ ਭਾਵਨਾਵਾਂ ਨੂੰ ਭੜਕਾਵੇਗੀ। ਜਾਣਕਾਰੀ ਮੁਤਾਬਕ 86,000 ਤੋਂ ਵੱਧ ਲੋਕਾਂ ਨੇ ਅਦਾਲਤ ਦੀ ਸੁਣਵਾਈ ਨੂੰ ਯੂ-ਟਿਊਬ ‘ਤੇ ਲਾਈਵ ਦੇਖਿਆ। ਸਮਰਥਕਾਂ ਵੱਲੋਂ ਮੈਲਬਰਨ ਦੀ ਸੰਘੀ ਅਦਾਲਤ ਦੀ ਇਮਾਰਤ ਵਿੱਚ ਇਕੱਠੇ ਹੋ ਕੇ ਸਰਬੀਆ ਦੇ ਝੰਡਿਆਂ ਨਾਲ ਜੋਕੋਵਿਚ ਦੇ ਹੱਕ ‘ਚ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -