ਕੋਲਕਾਤਾ, 22 ਜਨਵਰੀ
ਭਾਰਤ ਦੇ ਸਾਬਕਾ ਮਹਾਨ ਫੁਟਬਾਲਰ ਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਮੀ ਬਿਮਾਰੀ ਬਾਅਦ ਅੱਜ ਇਥੇ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਪਰਿਵਾਰਕ ਸੂਤਰ ਨੇ ਦੱਸਿਆ ਕਿ ਸਾਬਕਾ ਭਾਰਤੀ ਮਿਡ-ਫੀਲਡਰ, ਜੋ 1970 ਦੀਆਂ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਮੈਂਬਰ ਸਨ, ਲੰਬੇ ਸਮੇਂ ਤੋਂ ਗੁਰਦਿਆਂ ਅਤੇ ਸ਼ੂਗਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸੀ ਅਤੇ ਉਨ੍ਹਾਂ ਅੱਜ ਤੜਕੇ 3.30 ਵਜੇ ਦੇ ਕਰੀਬ ਆਖਰੀ ਸਾਹ ਲਿਆ। ਉਹ ਸਾਢੇ ਤਿੰਨ ਮਹੀਨਿਆਂ ਤੱਕ ਨਿਯਮਿਤ ਤੌਰ ‘ਤੇ ਡਾਇਲਸਿਸ ਕਰਵਾ ਰਹੇ ਸਨ ਤੇ 23 ਸਾਲ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਛਾਤੀ ਦੀ ਲਾਗ ਕਾਰਨ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।