ਮੁੰਬਈ: ਅਦਾਕਾਰਾ ਸਨੀ ਲਿਓਨੀ ਇਥੋਂ ਦੇ ਇੱਕ ਸਟੂਡੀਓ ਵਿੱਚ ਵਿਸ਼ਨੂੰ ਦੇਵਾ ਵੱਲੋਂ ਤਿਆਰ ਵਿਆਹ ਦੇ ਗੀਤ ‘ਸ਼ਰਮ ਲਿਹਾਜ਼’ ਦੀ ਸ਼ੂਟਿੰਗ ਕਰ ਰਹੀ ਹੈ। ਸਨੀ ਇਸ ਵੇਲੇ ਆਪਣੇ ਪ੍ਰਾਜੈਕਟਾਂ ਵਿੱਚ ਕਾਫੀ ਰੁੱਝੀ ਹੋਈ ਹੈ। ਉਸ ਨੇ ਵਿਆਹ ਵਾਲੇ ਗੀਤ ਲਈ ਸ਼ੂਟਿੰਗ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਉਸ ਦੇ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰੇਗਾ। ਆਪਣੇ ਕੰਮ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਕੰਮ ਦੇ ਲਿਹਾਜ਼ ਨਾਲ ਬਹੁਤ ਰੁਝੇਵੇਂ ਭਰੇ ਰਹੇ ਹਨ। ਉਸ ਦੇ ਅਗਲੇ ਦੋ ਪ੍ਰਾਜੈਕਟ ਐਕਸ਼ਨ ਭਰਪੂਰ ਹਨ ਜਿਸ ਵਿਚ ਉਸ ਨੂੰ ਲੱਤਾਂ ਤੇ ਮੁੱਕੇ ਚਲਾਉਣੇ ਪੈਂਦੇ ਹਨ ਤੇ ਵਿਆਹ ਵਾਲੇ ਗੀਤ ‘ਤੇ ਨੱਚਣ ਨਾਲ ਉਹ ਥਕੇਵੇਂ ਤੋਂ ਰਾਹਤ ਮਹਿਸੂਸ ਕਰਦਿਆਂ ਤਰੋਤਾਜ਼ਾ ਮਹਿਸੂਸ ਕਰ ਰਹੀ ਹੈ। ਉਸ ਨੇ ਦੱਸਿਆ ਕਿ ਜੇ ਕੰਮ ਕਰਨ ਵੇਲੇ ਹਾਸਾ ਠੱਠਾ ਵੀ ਹੋਵੇ ਤਾਂ ਇਸ ਦੇ ਨਤੀਜੇ ਵਧੀਆ ਹੁੰਦੇ ਹਨ। ਸਨੀ ਨੇ ਇਸ ਮਹੀਨੇ ਚਾਰ ਟਰੈਕਾਂ ‘ਆਂਟੀਆਂ ਡਾਂਸ ਕਰੇਂਗੀ’, ‘ਮਛਲੀ’, ‘ਦੁਸ਼ਟੂ ਪੋਲਾਪੇਨ’ ਅਤੇ ‘ਪਨਘਟ’ ਵਿੱਚ ਕੰਮ ਕੀਤਾ ਹੈ। -ਆਈਏਐੱਨਐੱਸ