ਚੇਨੱਈ: ਅਦਾਕਾਰਾ ਰਾਸ਼ੀ ਖੰਨਾ ਨੇ ਇੱਥੇ ਆਪਣੀ ਅਗਲੀ ਫਿਲਮ ‘ਸਰਦਾਰ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਹਾਲ ਹੀ ਵਿੱਚ ਮਾਸਕੋ ‘ਚ ਨਾਗ ਚੇਤੰਨਿਆ ਨਾਲ ਫਿਲਮ ‘ਥੈਂਕ ਯੂ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ‘ਸਰਦਾਰ’ ਦੀ ਸ਼ੂਟਿੰਗ ਮਗਰੋਂ ਰਾਸ਼ੀ ਆਪਣੀ ਬੌਲੀਵੁੱਡ ਦੀ ਪਹਿਲੀ ਫਿਲਮ ‘ਯੋਧਾ’ ਦੀ ਸ਼ੂਟਿੰਗ ਮੁੜ ਸ਼ੁਰੂ ਕਰੇਗੀ। ਮਾਸਕੋ ਵਿੱਚ ਬਰਫ਼ ਦੇ ਮੌਸਮ ਤੋਂ ਬਾਅਦ ਰਾਸ਼ੀ ਹੁਣ ਕਾਰਤਿਕ ਰਵੀਵਰਮਾ ਨਾਲ ਆਪਣੇ ਨਵੇਂ ਪ੍ਰਾਜੈਕਟ ਨਾਲ ਜੁੜ ਗਈ ਹੈ। ਉਸ ਨੇ ਆਪਣੀ ਨਵੀਂ ਫਿਲਮ ਦੀ ਸ਼ੁਰੂਆਤ ਸਬੰਧੀ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕੀਤੀ ਹੈ। ਪਿਛਲੇ ਹਫ਼ਤੇ ਅਜੈ ਦੇਵਗਨ ਦੀ ਫਿਲਮ ‘ਰੁਦਰਾ: ਦਿ ਡਾਰਕਨੈੱਸ ਵਿਦਇਨ’ ਦੇ ਟ੍ਰੇਲਰ ਨੇ ਉਸ ਦੇ ਇਸ ਫਿਲਮ ਵਿਚਲੇ ਵਿਲੱਖਣ ਕਿਰਦਾਰ ਨੂੰ ਉਜਾਗਰ ਕੀਤਾ ਸੀ। ਉਸ ਦੀ ਵਿਜੈ ਸੇਤੂਪਤੀ ਅਤੇ ਸ਼ਾਹਿਦ ਕਪੂਰ ਨਾਲ ਅਗਲੀ ਫਿਲਮ ਐਕਸ਼ਨ ਭਰਪੂਰ ਹੋਵੇਗੀ ਜਿਸ ਦਾ ਨਿਰਦੇਸ਼ਨ ਰਾਜ ਅਤੇ ਡੀਕੇ ਕਰਨਗੇ। -ਆਈਏਐੱਨਐੱਸ