ਚੰਡੀਗੜ੍ਹ: ਅਦਾਕਾਰ ਜੋੜੀ ਅਜੈ ਦੇਵਗਨ ਤੇ ਕਾਜੋਲ ਦੀ ਧੀ ਨਿਆਸਾ ਦੇਵਗਨ ਪਿਛਲੇ ਦਿਨੀਂ ਹੋਏ ਲੈਕਮੇ ਫੈਸ਼ਨ ਵੀਕ ਦੌਰਾਨ ਖਿੱਚ ਦਾ ਕੇਂਦਰ ਰਹੀ। ਨਿਆਸਾ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੱਲੋਂ ਤਿਆਰ ਕੀਤੀ ਗਈ ਪੁਸ਼ਾਕ ਪਹਿਨ ਕੇ ਮਾਡਲਿੰਗ ਕੀਤੀ। ਹਾਲ ਹੀ ‘ਚ ਮਨੀਸ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਨਿਆਸਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ ਹੈ। ਨਿਆਸਾ ਨੇ ਮਨੀਸ਼ ਦੀ ਨਵੀਂ ਥੀਮ ‘ਡਿਫਿਊਜ਼’ ਤਹਿਤ ਤਿਆਰ ਕੀਤੀ ਪੁਸ਼ਾਕ ਪਹਿਨੀ ਹੋਈ ਹੈ। ਤਸਵੀਰ ਦੀ ਕੈਪਸ਼ਨ ‘ਚ ਮਨੀਸ਼ ਨੇ ਲਿਖਿਆ, ‘ਖ਼ੂਬਸੂਰਤ ਨਿਆਸਾ ਦੇਵਗਨ। ‘ਡਿਫਿਊਜ਼’ ਪਰਿਵਾਰ ‘ਚ ਨਵੀਂ ਪੀੜ੍ਹੀ ਵੀ ਸ਼ਾਮਲ ਹੋ ਗਈ ਹੈ।’ ਨਿਆਸਾ ਨੇ ਇੱਕ ਬਹੁਰੰਗਾ ਕ੍ਰੌਪ ਟੌਪ ਤੇ ਬਲੇਜ਼ਰ ਪਾਇਆ ਹੋਇਆ ਹੈ ਤੇ ਇਸ ਨਾਲ ਇੱਕ ਲੰਮੀ ਸਕਰਟ ਪਹਿਨੀ ਹੋਈ ਹੈ। ਬਿਨਾਂ ਗਹਿਣਿਆਂ ਅਤੇ ਹਲਕੇ ਜਿਹੇ ਮੇਕਅੱਪ ਨਾਲ ਨਿਆਸਾ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਪ੍ਰਸ਼ੰਸਕ ਨੇ ਆਖਿਆ, ‘ਨਿਆਸਾ ਨੂੰ ਖ਼ੂਬਸੂਰਤੀ ਉਸ ਦੀ ਮਾਂ ਤੋਂ ਮਿਲੀ ਹੈ ਤੇ ਉਸ ਦੀਆਂ ਅੱਖਾਂ ਵਿਚਲਾ ਵਿਸ਼ਵਾਸ ਉਸ ਦੇ ਪਿਤਾ ਤੋਂ ਮਿਲਿਆ ਹੈ।’ ਇੱਕ ਹੋਰ ਪ੍ਰਸ਼ੰਸਕ ਨੇ ਆਖਿਆ, ‘ਧੀ ਵੀ ਮਾਂ ਵਰਗੀ ਹੈ।’ ਇਕ ਹੋਰ ਨੇ ਆਖਿਆ,’ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ।’ -ਟ੍ਰਿਬਿਊਨ ਵੈੱਬ ਡੈਸਕ