ਨਵੀਂ ਦਿੱਲੀ, 2 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਮੁੱਖ ਨੁਕਤਿਆਂ ‘ਤੇ ਚਰਚਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਬਿਹਾਰ ਦੇ ਜਯਨਗਰ ਤੇ ਨੇਪਾਲ ਦੇ ਕੁਰਥਾ ਵਿਚਾਲੇ ਸਰਹੱਦੋਂ ਪਾਰ ਰੇਲ ਨੈੱਟਵਰਕ ਦਾ ਉਦਘਾਟਨ ਕੀਤਾ। ਇਸ ਮੌਕੇ ਨੇਪਾਲ ਵਿੱਚ ਰੁਪੈ ਭੁਗਤਾਨ ਕਾਰਡ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਮੋਦੀ ਤੇ ਸ੍ਰੀ ਦਿਓਬਾ ਨੇ ਰੇਲਵੇ, ਊਰਜਾ ਵਰਗੇ ਖੇਤਰਾਂ ਵਿੱਚ ਸਬੰਧ ਅੱਗੇ ਵਧਾਉਣ ਲਈ ਚਾਰ ਸਮਝੌਤਿਆਂ ‘ਤੇ ਸਹੀ ਪਾਈ। ਦਿਓਬਾ ਉੱਚ ਪੱਧਰੀ ਵਫ਼ਦ ਦੇ ਨਾਲ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ ਸਨ।