ਮੁੰਬਈ: ਅਦਾਕਾਰ ਅਪਾਰਸ਼ਕਤੀ ਖੁਰਾਨਾ ਨੇ ਆਪਣੀ ਆਉਣ ਵਾਲੀ ਐਕਸ਼ਨ ਫਿਲਮ ‘ਬਰਲਿਨ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਵਿੱਚ ਰਾਹੁਲ ਬੋਸ ਅਤੇ ਇਸ਼ਵਾਕ ਸਿੰਘ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਅਤੁਲ ਸਭਰਵਾਲ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਸ਼ੂਟਿੰਗ ਦਿੱਲੀ, ਭੁਪਾਲ, ਆਗਰਾ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਕੀਤੀ ਗਈ ਹੈ। ਅਦਾਕਾਰ ਨੇ ਦੱਸਿਆ ਕਿ ਉਸ ਨੂੰ ਅਤੁਲ ਨਾਲ ਕੰਮ ਕਰ ਕੇ ਐਨਾ ਮਜ਼ਾ ਆਇਆ ਕਿ ਉਹ ਹੁਣ ਉਸ ਨਾਲ ਕਾਮੇਡੀ ਫਿਲਮ ਕਰਨਾ ਚਾਹੁੰਦਾ ਹੈ। ਅਪਾਰਸ਼ਕਤੀ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਅਤੁਲ ਸਰ ਮਜ਼ਾਕ ਬਹੁਤ ਵਧੀਆ ਢੰਗ ਨਾਲ ਸਮਝਦੇ ਹਨ, ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸੇ ਕਰ ਕੇ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਬਹੁਤ ਮਜ਼ਾ ਆਇਆ। ਸਾਰੀ ਟੀਮ ਨੇ ਰਲ ਕੇ ਕੰਮ ਕੀਤਾ। ਸਭ ਤੋਂ ਚੰਗੀਆਂ ਟੀਮਾਂ ਵਿੱਚ ਕਦੇ ‘ਮੈਂ’ ਨਹੀਂ ਹੁੰਦੀ। ਸਾਰੇ ਇੱਕਜੁੱਟ ਹੋ ਕੇ ਕੰਮ ਕਰਦੇ ਹਨ। ਸਾਰੀ ਟੀਮ ਨੂੰ ਅਲਵਿਦਾ। ਮੈਂ ‘ਬਰਲਿਨ’ ਦੇ ਸੈੱਟ ਤੋਂ ਕਈ ਯਾਦਾਂ ਲੈ ਕੇ ਜਾ ਰਿਹਾ ਹਾਂ। ਅਤੁਲ ਸਰ ਸਮੇਤ ਪੂਰੀ ਟੀਮ ਨਾਲ ਕੰਮ ਕਰਨਾ ਮਜ਼ੇਦਾਰ ਰਿਹਾ। -ਆਈਏਐੱਨਐੱਸ