12.4 C
Alba Iulia
Sunday, April 28, 2024

ਆਯੂਸ਼ਮਾਨ ਦੀ ‘ਅਨੇਕ’ ਹੁਣ 27 ਮਈ ਨੂੰ ਹੋਵੇਗੀ ਰਿਲੀਜ਼

Must Read


ਮੁੰਬਈ: ਅਨੁਭਵ ਸਿਨਹਾ ਦੇ ਨਿਰਦੇਸ਼ਨ ਹੇਠ ਬਣੀ ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਫਿਲਮ ‘ਅਨੇਕ’ ਹੁਣ 27 ਮਈ ਨੂੰ ਰਿਲੀਜ਼ ਹੋਵੇਗੀ। ਪਹਿਲਾਂ ਇਹ 13 ਮਈ ਨੂੰ ਰਿਲੀਜ਼ ਹੋਣੀ ਸੀ। ‘ਯਸ਼ ਰਾਜ ਫਿਲਮਜ਼’ ਦੇ ਬੈਨਰ ਹੇਠ ਬਣੀ ਰਣਵੀਰ ਸਿੰਘ ਦੀ ਫਿਲਮ ‘ਜਯੇਸ਼ਭਾਈ ਜੋਰਦਾਰ’ ਦੀ ਰਿਲੀਜ਼ ਤਰੀਕ ‘ਅਨੇਕ’ ਨਾਲ ਟਕਰਾਉਣ ਕਰ ਕੇ ਫਿਲਮ ਦੇ ਨਿਰਮਾਤਾ ਅਨੁਭਵ ਸਿਨਹਾ ਅਤੇ ਭੂਸ਼ਨ ਕੁਮਾਰ ਨੇ ਆਪਣੀ ਫਿਲਮ ਦੀ ਰਿਲੀਜ਼ ਤਰੀਕ ਬਦਲਣ ਦਾ ਫ਼ੈਸਲਾ ਲਿਆ ਹੈ। ‘ਯਸ਼ਰਾਜ ਫਿਲਮਜ਼’ ਦੇ ਸੀਈਓ ਅਕਸ਼ੈ ਵਿਧਾਨੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਦੋਵੇਂ ਫਿਲਮਾਂ ‘ਤੇ ਦਰਸ਼ਕਾਂ ਢੁਕਵਾਂ ਧਿਆਨ ਦੇ ਸਕਣਗੇ। ਵਿਧਾਨੀ ਨੇ ਇਕ ਬਿਆਨ ਵਿੱਚ ਕਿਹਾ, ”ਨਿਰਮਾਤਾ ਭੂਸ਼ਨ ਕੁਮਾਰ ਤੇ ਅਨੁਭਵ ਸਿਨਹਾ ਨੇ ‘ਅਨੇਕ’ ਦੀ ਰਿਲੀਜ਼ ਤਰੀਕ 27 ਮਈ ਕਰ ਕੇ ਬਹੁਤ ਮਿਹਰਬਾਨੀ ਕੀਤੀ ਹੈ। ਇਸ ਕਦਮ ਨਾਲ ‘ਜਯੇਸ਼ਭਾਈ ਜੋਰਦਾਰ’ ਅਤੇ ‘ਅਨੇਕ’ ਨੂੰ ਦਰਸ਼ਕਾਂ ਦਾ ਬਰਾਬਰ ਪਿਆਰ ਮਿਲੇਗਾ। ਦੋਵੇਂ ਫਿਲਮਾਂ ਬਹੁਤ ਵਧੀਆ ਹਨ ਅਤੇ ਅਸੀਂ ‘ਜਯੇਸ਼ਭਾਈ ਜੋਰਦਾਰ’ ਨਾਲ ‘ਅਨੇਕ’ ਦਾ ਟਰੇਲਰ ਜੋੜਨ ਲਈ ਉਤਸ਼ਾਹਿਤ ਹਾਂ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -