ਹੈਦਰਾਬਾਦ: ਪ੍ਰਭਾਸ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਆਉਣ ਵਾਲੀ ਫਿਲਮ ‘ਪ੍ਰਾਜੈਕਟ ਕੇ’ ਵਿੱਚ ਦਿਖਾਈ ਦੇਵੇਗਾ। ਸੂਤਰ ਦੱਸਦੇ ਹਨ ਕਿ ਨਿਰਮਾਤਾ ਇਸ ਫਿਲਮ ਦੇ ਨਿਰਮਾਣ ਵਿੱਚ ਇੱਕ ਨਵੀਂ ਤਕਨੀਕ ਨੂੰ ਸ਼ਾਮਲ ਕਰਨਗੇ। ਫਿਲਮ ਦੀ ਸ਼ੂਟਿੰਗ ਐਰੀ ਅਲੈਕਸਾ ਤਕਨਾਲੋਜੀ ਨਾਲ ਕੀਤੀ ਜਾ ਰਹੀ ਹੈ। ਇਸ ਆਧੁਨਿਕ ਤਕਨੀਕ ਦੀ ਵਰਤੋਂ ਕਰਨ ਵਾਲੀ ਇਹ ਪਹਿਲੀ ਭਾਰਤੀ ਫਿਲਮ ਹੈ। ਐਰੀ ਅਲੈਕਸਾ ਤਕਨਾਲੋਜੀ ਇੱਕ ਡਿਜੀਟਲ ਮੋਸ਼ਨ ਪਿਕਚਰ ਕੈਮਰਾ ਸਿਸਟਮ ਹੈ, ਜੋ ਕਿ ਸਾਇੰਸ ਫਿਕਸ਼ਨ ਥ੍ਰਿਲਰ ਦੀ ਸਿਨੇਮੈਟੋਗ੍ਰਾਫੀ ਵਿੱਚ ਵਰਤੀ ਜਾਂਦੀ ਹੈ। ਇਸ ਤਕਨੀਕ ਨੂੰ ਵਰਤਣ ਦਾ ਉਦੇਸ਼ ਵਿਜ਼ੂਅਲ ਅਨੁਭਵ ਨੂੰ ਵਧਾਉਣਾ ਹੈ, ਜਦੋਂਕਿ ਤਕਨਾਲੋਜੀ ਡਰਾਮੇ ਦੀਆਂ ਭਾਵਨਾਵਾਂ ਵਿੱਚ ਨਹੀਂ ਵਰਤੀ ਜਾਵੇਗੀ। ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਪ੍ਰਾਜੈਕਟ ਕੇ’ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ ਵਿੱਚੋਂ ਇੱਕ ਹੋਣ ਦੀ ਉਮੀਦ ਹੈ।
ਇੱਕ ਸਾਇੰਸ ਫਿਕਸ਼ਨ ਵਜੋਂ ਬਣਾਈ ਇਸ ਫਿਲਮ ਦੇ ਸਭ ਤੋਂ ਵਧੀਆ ਨਤੀਜਿਆਂ ਲਈ ਨਿਰਮਾਤਾਵਾਂ ਨੇ ਚੋਟੀ ਦੀ ਆਈਟੀ ਕੰਪਨੀ ਮਹਿੰਦਰਾ ਤੋਂ ਸਹਿਯੋਗ ਲਿਆ ਹੈ। ਫਿਲਮ ਵਿੱਚ ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਹੋਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। -ਆਈਏਐੱਨਐੱਸ