12.4 C
Alba Iulia
Wednesday, May 8, 2024

ਰਣਬੀਰ ਵੱਲੋਂ ਆਲੀਆ ਦੀਆਂ ਸਹੇਲੀਆਂ ਨੂੰ 12 ਲੱਖ ਰੁਪਏ ਦੇਣ ਦਾ ਵਾਅਦਾ

Must Read


ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਦਾ ਵਿਆਹ ਹੋਇਆਂ ਕਈ ਦਿਨ ਹੋ ਗਏ ਹਨ ਪਰ ਬਹੁ-ਚਰਚਿਤ ਇਸ ਵਿਆਹ ਦਾ ਬੁਖਾਰ ਵਾਲੇ ਵੀ ਹਰ ਪਾਸੇ ਚੜ੍ਹਿਆ ਹੋਇਆ ਹੈ। ਹੁਣ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਚੋਂ ਇਕ ਤਸਵੀਰ ਵਿੱਚ ਅਦਾਕਾਰ ਰਣਬੀਰ ਕਪੂਰ ਆਪਣੀ ਪਤਨੀ ਆਲੀਆ ਦੀਆਂ ਸਹੇਲੀਆਂ ਨੂੰ 12 ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਨਜ਼ਰ ਆ ਰਿਹਾ ਹੈ। ਆਲੀਆ ਭੱਟ ਦੀ ਕਰੀਬੀ ਦੋਸਤ ਤਾਨਿਆ ਸਾਹਾ ਗੁਪਤਾ ਨੇ ਇਸ ਜੋੜੇ ਦੇ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿੱਚ ਰਣਬੀਰ, ਆਲੀਆ ਦੀਆਂ ਸਹੇਲੀਆਂ ‘ਚ ਘਿਰਿਆ ਦਿਖਾਈ ਦੇ ਰਿਹਾ ਹੈ। ਉਹ ਇੱਕ ਪੱਤਰ ਪੜ੍ਹ ਰਿਹਾ ਹੈ, ਜਿਸ ਵਿੱਚ ਲਿਖਿਆ ਹੈ, ”ਮੈਂ, ਰਣਬੀਰ, ਆਲੀਆ ਦਾ ਪਤੀ, ਉਸ ਦੀਆਂ ਸਾਰੀਆਂ ਸਹੇਲੀਆਂ ਨੂੰ 12 ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਹਾਂ।” ਆਲੀਆ ਅਤੇ ਰਣਬੀਰ ਦਾ ਵਿਆਹ 14 ਅਪਰੈਲ ਨੂੰ ਹੋਇਆ ਸੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -