ਮੁੰਬਈ, 21 ਅਪਰੈਲ
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਪਾਨ ਮਸਾਲਾ ਬ੍ਰਾਂਡ ਦੀ ਮਸ਼ਹੂਰੀ ਲਈ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬ੍ਰਾਂਡ ਦੇ ਪ੍ਰਚਾਰ ਤੋਂ ਦੂਰੀ ਬਣਾ ਰਹੇ ਹਨ। ਅਕਸ਼ੈ ਪਾਨ ਮਸਾਲਾ ਦੇ ਪ੍ਰਚਾਰ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਦੀ ਆਲੋਚਨਾ ਦੇ ਘੇਰੇ ‘ਚ ਆ ਗਏ ਹਨ। ਉਪਭੋਗਤਾਵਾਂ ਨੇ ਅਭਿਨੇਤਾ ਦਾ ਪੁਰਾਣਾ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਜ਼ਿੰਦਗੀ ਵਿੱਚ ਕਦੇ ਵੀ ਤੰਬਾਕੂ ਦਾ ਪ੍ਰਚਾਰ ਨਾ ਕਰਨ ਬਾਰੇ ਕਹਿ ਰਹੇ ਹਨ। ਅਭਿਨੇਤਾ (54) ਨੇ ਟਵੀਟ ਕੀਤਾ, ‘ਮੈਂ ਮੁਆਫ਼ੀ ਚਾਹੁੰਦਾ ਹਾਂ।’ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਪਾਨ ਮਸਾਲਾ ਬ੍ਰਾਂਡ ਤੋਂ ਵੱਖ ਕਰ ਰਿਹਾ ਹੈ ਅਤੇ ਇਸ ਤੋਂ ਕਮਾਈ ਗਈ ਸਾਰੀ ਰਕਮ ਨੇਕ ਕੰਮ ਲਈ ਦਾਨ ਕਰੇਗਾ।