12.4 C
Alba Iulia
Wednesday, May 1, 2024

‘ਹੀਰੋਪੰਤੀ 2’ ਵੱਲੋਂ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ

Must Read


ਮੁੰਬਈ: ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਤੇ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ ‘ਹੀਰੋਪੰਤੀ 2’ ਨੇ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਬਾਕਸ ਆਫ਼ਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਾਕਸ ਆਫ਼ਿਸ ਆਫ਼ ਇੰਡੀਆ ਮੁਤਾਬਿਕ ਫ਼ਿਲਮ ਨੇ ਆਖਰੀ ਦਿਨਾਂ ਵਿੱਚ ਕੁੱਲ 6.25 ਤੇ 6.50 ਕਰੋੜ ਰੁਪਏ ਵਿਚਕਾਰ ਕਮਾਈ ਕੀਤੀ ਹੈ। ਫ਼ਿਲਮ ਦੀ ਸਫ਼ਲਤਾ ਨੂੰ ‘ਕੇਜੀਐੱਫ: ਚੈਪਟਰ 2’ ਦੀ ਲਗਾਤਾਰ ਪਕੜ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ, ਜੋ ਕਿ ਪੰਦਰਾਂ ਦਿਨ ਪਹਿਲਾਂ ਰਿਲੀਜ਼ ਹੋਣ ਦੇ ਬਾਵਜੂਦ ਹਾਲੇ ਤੱਕ ਟਿਕਟਾਂ ਦੀ ਵਿਕਰੀ ‘ਤੇ ਹਾਵੀ ਹੈ। ‘ਹੀਰੋਪੰਤੀ 2’ ਨੂੰ ਬਾਕਸ ਆਫ਼ਿਸ ‘ਤੇ ਕੁੱਲ 8 ਤੋਂ 9 ਕਰੋੜ ਰੁਪਏ ਕਮਾਈ ਹੋਣ ਦਾ ਅਨੁਮਾਨ ਹੈ। ਫ਼ਿਲਮ ਵਿੱਚ ਅਦਾਕਾਰ ਟਾਈਗਰ ਸ਼ਰੌਫ ਮੁੱਖ ਭੂਮਿਕਾ ਵਿੱਚ ਹੋਣ ਦੇ ਬਾਵਜੂਦ ‘ਹੀਰੋਪੰਤੀ 2’ ਨੂੰ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਦਰਅਸਲ ਮਹਾਮਾਰੀ ਤੋਂ ਪਹਿਲਾਂ ਫਿਲਮ ਕੋਲ 12 ਤੋਂ 15 ਕਰੋੜ ਰੁਪਏ ਦੀ ਕਮਾਈ ਨਾਲ ਸ਼ੁਰੂਆਤ ਕਰਨ ਦਾ ਇਕ ਚੰਗਾ ਮੌਕਾ ਸੀ। ਅੱਜ ਹਾਲਾਤ ਵੱਖਰੇ ਹਨ ਅਤੇ ਦਰਸ਼ਕ ਫਿਲਮਾਂ ਬਾਰੇ ਸਿਆਣੇ ਹਨ ਕਿ ਉਨ੍ਹਾਂ ਨੇ ਕੀ ਵੇਖਣਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -