12.4 C
Alba Iulia
Friday, May 27, 2022

ਏਲਨਾਬਾਦ: ਤੀਰਅੰਦਾਜ਼ੀ ’ਚ ਭਜਨ ਕੌਰ ਕੌਮਾਂਤਰੀ ਪੱਧਰ ’ਤੇ ਤਿੰਨ ਤਗਮੇ ਜਿੱਤੇ

Must Read


ਜਗਤਾਰ ਸਮਾਲਸਰ

ਏਲਨਾਬਾਦ, 13 ਮਈ

ਇਥੋਂ ਦੇ ਨਚੀਕੇਤਨ ਪਬਲਿਕ ਸਕੂਲ ਦੀ ਵਿਦਿਆਰਥਣ ਭਜਨ ਕੌਰ ਨੇ 6 ਤੋਂ 11 ਮਈ ਤੱਕ ਸੁਲੇਮਾਨੀਆ (ਇਰਾਕ) ਵਿਖੇ ਹੋਏ ਏਸ਼ੀਆ ਕੱਪ ਸਟੇਜ-2 ਦੇ ਤੀਰ-ਅੰਦਾਜ਼ੀ ਮੁਕਾਬਲੇ ਵਿੱਚ ਤਿੰਨ ਤਗਮੇ ਜਿੱਤਕੇ ਏਲਨਾਬਾਦ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਭਜਨ ਕੌਰ ਨੇ ਇੱਕ ਸੋਨੇ ਦਾ

ਅਤੇ ਦੋ ਚਾਂਦੀ ਦੇ ਤਗਮੇ ਜਿੱਤੇ। ਸਕੂਲ ਦੇ ਨਿਰਦੇਸ਼ਕ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਭਜਨ ਕੌਰ ਇਸ ਤੋਂ ਪਹਿਲਾਂ ਸੂਬਾਈ ਅਤੇ ਕੌਮੀ ਪੱਧਰ ‘ਤੇ ਵੀ ਅਨੇਕ ਤਗਮੇ ਜਿੱਤ ਚੁੱਕੀ ਹੈ। ਚੇਅਰਮੈਨ ਰਾਜਿੰਦਰ ਸਿੰਘ ਸਿੱਧੂ, ਸਕੱਤਰ ਛਬੀਲ ਦਾਸ ਸੁਥਾਰ, ਨਿਰਦੇਸ਼ਕ ਰਣਜੀਤ ਸਿੰਘ ਸਿੱਧੂ,ਪ੍ਰਸ਼ਾਸਕ ਅਸ਼ੋਕ ਕੁਮਾਰ,ਪ੍ਰਿੰਸੀਪਲ

ਸਤਿਆ ਨਰਾਇਣ ਪਾਰੀਕ, ਪਰਮਿੰਦਰ ਸਿੰਘ ਸਿੱਧੂ, ਕਪਿਲ ਸੁਥਾਰ, ਗੁਰਸੇਵਕ ਸਿੰਘ, ਕੋਚ ਵਿਨੋਦ ਕੁਮਾਰ, ਸੰਦੀਪ ਜਾਖੜ, ਸੁਮੇਰ ਦਹੀਆ ਸਣੇ ਸਕੂਲ ਸਟਾਫ਼ ਨੇ ਉਸ ਨੂੰ ਵਧਾਈ ਦਿੰਤੀ ਹੈ।News Source link

- Advertisement -
- Advertisement -
Latest News

ਨੂਰਪੁਰ ਬੇਦੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਪੱਤਰ ਪ੍ਰੇਰਕ ਨੂਰਪੁਰ ਬੇਦੀ, 26 ਮਈ ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ...
- Advertisement -

More Articles Like This

- Advertisement -