12.4 C
Alba Iulia
Friday, April 26, 2024

‘ਲਾਲ ਸਿੰਘ ਚੱਢਾ’ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਰਿਲੀਜ਼

Must Read


ਮੁੰਬਈ: ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਪਹਿਲੇ ਗੀਤ ‘ਕਹਾਨੀ’ ਮਗਰੋਂ ਅੱਜ ਅਦਾਕਾਰ ਆਮਿਰ ਖ਼ਾਨ ਨੇ ਫ਼ਿਲਮ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ। ਸੋਨੂ ਨਿਗਮ ਦੀ ਆਵਾਜ਼ ਅਤੇ ਅਮਿਤਾਭ ਭੱਟਾਚਾਰਿਆ ਦੇ ਲਿਖੇ ਇਸ ਗੀਤ ਨੂੰ ਪ੍ਰੀਤਮ ਨੇ ਸੰਗੀਤ ਦਿੱਤਾ ਹੈ। ਇਸ ਫ਼ਿਲਮ ਦਾ ਪਹਿਲਾ ਗੀਤ ‘ਕਹਾਨੀ’ ਆਮਿਰ ਖ਼ਾਨ ਨੇ ਵੱਖਰੇ ਢੰਗ ਨਾਲ ਰਿਲੀਜ਼ ਕੀਤਾ ਸੀ। ਗੀਤ ‘ਮੈਂ ਕੀ ਕਰਾਂ’ ਦੀ ਇਕ ਵੀਡੀਓ ਵਿੱਚ ਸੋਨੂ ਨਿਗਮ, ਪ੍ਰੀਤਮ ਤੇ ਉਸ ਦੀ ਟੀਮ ਨਾਲ ਕੰਮ ਕਰਦਾ ਦਿਖਾਈ ਦੇ ਰਿਹਾ ਹੈ। ਸੋਨੂ ਨਿਗਮ ਇਸ ਤੋਂ ਪਹਿਲਾਂ ਆਮਿਰ ਖਾਨ ਲਈ ‘ਤਨਹਾਈ’ ਅਤੇ ‘ਤੇਰੇ ਹਾਥ ਮੇਂ’ ਵਰਗੇ ਗੀਤ ਗਾ ਚੁੱਕਿਆ ਹੈ। ਸੋਨੂ ਨੇ ਆਖਿਆ ਕਿ ਜਦੋਂ ਪ੍ਰੀਤਮ ਨੇ ਉਸ ਨਾਲ ਇਸ ਗੀਤ ਦੀ ਗੱਲ ਕੀਤੀ ਤਾਂ ਉਸ ਨੇ ਦੱਸਿਆ ਸੀ ਕਿ ਆਮਿਰ ਉਸ ਕੋਲੋਂ ਹੀ ਇਹ ਗੀਤ ਗਵਾਉਣਾ ਚਾਹੁੰਦਾ ਹੈ। ਸੋਨੂ ਨੇ ਕਿਹਾ, ‘ਮੈਂ ਪਹਿਲਾਂ ਵੀ ਆਮਿਰ ਲਈ ਗੀਤ ਗਾਏ ਹਨ ਤੇ ਉਨ੍ਹਾਂ ਸਾਰੇ ਗੀਤਾਂ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ ਹੈ। ਮੈਂ ਕੀ ਕਰਾਂ’ ਵੀ ਸੁਪਰਹਿੱਟ ਗੀਤ ਬਣੇਗਾ।” ਇਹ ਫਿਲਮ ਆਗਾਮੀ 11 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -