12.4 C
Alba Iulia
Saturday, May 11, 2024

ਫੈਸਟੀਵਲ ’ਚ ਪੂਜਾ ਹੇਗੜੇ ਦੀ ਦਸਤਕ

Must Read


ਹੈਦਰਾਬਾਦ: ਪੂਜਾ ਹੇਗੜੇ ਨੇ ਅੱਜ ‘ਟੌਪ ਗਨ: ਮੈਵਰਿਕ’ ਦੇ ਪ੍ਰੀਮੀਅਰ ਨਾਲ ਕਾਨ ਫਿਲਮ ਫੈਸਟੀਵਲ ‘ਚ ਪਹਿਲੀ ਵਾਰ ਦਸਤਕ ਦਿੱਤੀ ਹੈ। ਉਸ ਨੇ ਸ਼ਾਨਦਾਰ ਲਿਬਾਸ ਪਹਿਨਿਆ ਹੋਇਆ ਸੀ ਅਤੇ ਕੱਪੜਿਆਂ ਨਾਲ ਮਿਲਦੇ-ਜੁਲਦੇ ਗਹਿਣੇ ਪਹਿਨੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਤਸਵੀਰਾਂ ਤੋਂ ਜਾਪਦਾ ਹੈ ਕਿ ਇਹ ਡਰੈੱਸ ਕਿਸੇ ਭਾਰਤੀ ਡਿਜ਼ਾਈਨਰ ਵੱਲੋਂ ਤਿਆਰ ਕੀਤੀ ਗਈ ਹੈ। ਅਦਾਕਾਰਾ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਧੰਨਵਾਦ ਵੀ ਕੀਤਾ ਹੈ। ਉਸ ਨੇ ਕਿਹਾ, ”ਮੈਂ ਬਰਾਂਡ ਨਾਲ ਨਹੀਂ ਆਈ, ਸਗੋਂ ਮੈਂ ਬਰਾਂਡ ਇੰਡੀਆ ਲੈ ਕੇ ਆਈ ਹਾਂ। ਮੈਂ ਭਾਰਤੀ ਅਦਾਕਾਰ ਵਜੋਂ ਭਾਰਤੀ ਸਿਨੇ ਜਗਤ ਦਾ ਝੰਡਾ ਬੁਲੰਦ ਕਰਨ ਆਈ ਹਾਂ।” ਪੂਜਾ ਹੇਗੜੇ ਨੇ ਇੱਕ ਵੀਡੀਓ ਵਿੱਚ ਗੱਲਬਾਤ ਕਰਦਿਆਂ ਆਖਿਆ ਕਿ ਕਿਵੇਂ ਕਾਨ ਫੈਸਟੀਵਲ ਦੌਰਾਨ ਰੈੱਡ ਕਾਰਪੇਟ ਉੱਤੇ ਚੱਲਣਾ ਇੱਕ ਸੁਫ਼ਨਾ ਹੈ। ਪੂਜਾ ਕਾਨ ਫਿਲਮ ਫੈਸਟੀਵਲ ‘ਚ ਸ਼ਿਰਕਤ ਕਰਨ ਪੁੱਜੀਆਂ ਭਾਰਤ 11 ਫ਼ਿਲਮੀ ਹਸਤੀਆਂ ਏ.ਆਰ. ਰਹਿਮਾਨ, ਨਵਾਜ਼ੂਦੀਨ ਸਿੱਦੀਕੀ, ਆਰ ਮਾਧਵਨ, ਸ਼ੇਖਰ ਕਪੂਰ ਅਤੇ ਪ੍ਰਸੁਨ ਜੋਸ਼ੀ ਦੇ ਵਫ਼ਦ ਵਿੱਚ ਸ਼ਾਮਲ ਹੈ। -ਆਈਏਐੱਨਐੱਸNews Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -