12.4 C
Alba Iulia
Friday, May 10, 2024

ਨਵੀਂ ਫ਼ਿਲਮ ਦੀ ਕਹਾਣੀ ਲਿਖ ਰਿਹਾ ਹੈ ਫਰਹਾਨ ਅਖ਼ਤਰ

Must Read


ਮੁੰਬਈ: ‘ਦਿਲ ਚਾਹਤਾ ਹੈ’ ਦਾ ਨਿਰਦੇਸ਼ਕ ਫਰਹਾਨ ਅਖ਼ਤਰ ਇੱਕ ਨਵੀਂ ਕਹਾਣੀ ਨਾਲ ਵਾਪਸੀ ਕਰ ਰਿਹਾ ਹੈ। ਹਾਲਾਂਕਿ ਫ਼ਿਲਮ ਦੇ ਨਾਮ ਦਾ ਐਲਾਨ ਹੋਣਾ ਬਾਕੀ ਹੈ। ਨਿਰਦੇਸ਼ਕ ਅਤੇ ਲੇਖਕ ਵਜੋਂ ਫਰਹਾਨ ਦੀ ਆਖ਼ਰੀ ਫਿਲਮ ‘ਡੌਨ 2: ਦਿ ਕਿੰਗ ਇੱਜ਼ ਬੈਕ’ ਸੀ। ਫਰਹਾਨ ਨੇ ਆਖ਼ਰੀ ਵਾਰ ਫ਼ਿਲਮ ‘ਤੂਫਾਨ’ ਲਈ ਆਪਣੀ ਕਲਮ ਚਲਾਈ ਸੀ। ਉਸ ਨੂੰ ਇਹ ਕੰਮ ਕੀਤਿਆਂ ਇੱਕ ਸਾਲ ਹੋ ਗਿਆ ਹੈ। ਫਰਹਾਨ ਦੇ ਦੋਸਤ ਅਤੇ ਕਾਰੋਬਾਰੀ ਭਾਈਵਾਲ, ਰਿਤੇਸ਼ ਸਿੰਧਵਾਨੀ, ਜੋ ਫਰਹਾਨ ਨਾਲ ਐਕਸਲ ਐਂਟਰਟੇਨਮੈਂਟ ਦੇ ਸਹਿ-ਸੰਸਥਾਪਕ ਹਨ, ਨੇ ਸੋਸ਼ਲ ਮੀਡੀਆ ‘ਤੇ ਅਦਾਕਾਰ ਦੇ ਸਟੱਡੀ ਰੂਮ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਫਰਹਾਨ ਕੁਝ ਲਿਖਦਾ ਨਜ਼ਰ ਆਉਂਦਾ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ, ”ਜਦੋਂ ਉਹ ਹੱਥ ‘ਚ ਪੈੱਨ ਫੜਦਾ ਹੈ ਤਾਂ ਉਸ ਦਾ ਸੌ ਫੀਸਦੀ ਧਿਆਨ ਕਾਗ਼ਜ਼ ‘ਤੇ ਹੁੰਦਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -