ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਪਰਦੇ ‘ਤੇ ਆਪਣੀ ਅਦਾਕਾਰੀ ਦੇ ਅਲੱਗ-ਅਲੱਗ ਰੰਗ ਦਿਖਾਉਣ ਲਈ ਜਾਣਿਆ ਜਾਂਦੈ। ਉਹ ਉਨ੍ਹਾਂ ਕਲਾਕਾਰਾਂ ‘ਚੋਂ ਇੱਕ ਹੈ ਜੋ ਛੋਟੇ ਬਜਟ ਦੀਆਂ ਫ਼ਿਲਮਾਂ ਨੂੰ ਧਮਾਕੇਦਾਰ ਓਪਨਿੰਗ ਕਰਵਾ ਸਕਦੇ ਹਨ। ਆਯੂਸ਼ਮਾਨ ਖੁਰਾਣਾ ਦੀ ਬਹੁਤ ਸਾਰੀਆਂ ਘੱਟ ਬਜਟ ਦੀਆਂ ਫ਼ਿਲਮਾਂ ਰਹੀਆਂ ਹਨ ਜਿਨ੍ਹਾਂ ਨੇ ਬੌਕਸ ਆਫ਼ਿਸ ‘ਤੇ ਧਮਾਕੇਦਾਰ ਕਮਾਈ ਕੀਤੀ।
ਆਯੂਸ਼ਮਾਨ ਦਾ ਜਨਮ 14 ਸਤੰਬਰ 1984 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਉਸ ਦੇ ਪਿਤਾ ਚੰਡੀਗੜ੍ਹ ਦੇ ਮਸ਼ਹੂਰ ਐਸਟ੍ਰੋਲਾਜਰ ਪੀ.ਖੁਰਾਣਾ ਹਨ। ਆਯੂਸ਼ਮਾਨ ਖੁਰਾਣਾ ਨੇ ਆਪਣੀ ਪੂਰੀ ਪੜ੍ਹਾਈ ਚੰਡੀਗੜ੍ਹ ਤੋਂ ਹੀ ਕੀਤੀ ਹੈ। ਉਸ ਨੇ ਅੰਗਰੇਜ਼ੀ ਸਾਹਿਤ ‘ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਾਸ ਕਮਿਊਨੀਕੇਸ਼ਨਜ਼ ‘ਚ ਮਾਸਟਰਜ਼ ਕੀਤੀ। ਆਯੂਸ਼ਮਾਨ ਖੁਰਾਣਾ ਦੇ ਪਿਤਾ ਨੇ ਸ਼ੁਰੂ ਤੋਂ ਹੀ ਉਸ ਨੂੰ ਰਚਨਾਤਮਕ ਚੀਜ਼ਾਂ ਕਰਨ ਦਾ ਮੌਕਾ ਦਿੱਤਾ। ਉਹ ਥਿਏਟਰ ਨਾਲ ਵੀ ਜੁੜਿਆ ਰਿਹਾ ਅਤੇ ਇੱਕ ਪੱਤਰਕਾਰ ਦੇ ਰੂਪ ‘ਚ ਨੌਕਰੀ ਕੀਤੀ। ਖੁਰਾਣਾ ਨੇ ਆਗਾਜ਼ ਅਤੇ ਮੰਚਤੰਤਰਾ ਨਾਮਕ ਥਿਏਟਰ ਗਰੁੱਪਸ ਦੀ ਸ਼ੁਰੂਆਤ ਕੀਤੀ ਸੀ ਜੋ ਅੱਜ ਵੀ ਚੰਡੀਗੜ੍ਹ ‘ਚ ਸਰਗਰਮ ਹਨ।
ਆਯੂਸ਼ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਰਾਹੀਂ ਕੀਤੀ ਸੀ। ਪਹਿਲੀ ਵਾਰ ਉਹ TV ‘ਤੇ ਇੱਕ ਰਿਐਲਿਟੀ ਸ਼ੋਅ MTV ਰੋਡੀਜ਼ ‘ਚ ਨਜ਼ਰ ਆਇਆ ਸੀ। MTV ਰੋਡੀਜ਼ ਦਾ ਸੀਜ਼ਨ 2 ਜਿੱਤਣ ਤੋਂ ਬਾਅਦ ਆਯੂਸ਼ਮਾਨ ਦਾ ਰਾਹ ਖੁੱਲ੍ਹਿਆ। ਉਹ ਰੇਡੀਓ ‘ਚ ਵੀ ਕੰਮ ਕਰਨ ਲੱਗਾ। ਉਸ ਤੋਂ ਬਾਅਦ ਆਯੂਸ਼ਮਾਨ MTV ਸਮੇਤ ਅਲੱਗ-ਅਲੱਗ ਚੈਨਲਾਂ ‘ਤੇ ਸ਼ੋਅ ਹੋਸਟ ਕਰਨ ਲੱਗਾ ਅਤੇ ਫ਼ਿਰ ਉਸ ਦਾ ਚਿਹਰਾ ਘਰ-ਘਰ ‘ਚ ਮਸ਼ਹੂਰ ਹੋ ਗਿਆ।
ਸਾਲ 2012 ਆਯੂਸ਼ਮਾਨ ਖੁਰਾਣਾ ਦੇ ਕਰੀਅਰ ਦਾ ਸਭ ਤੋਂ ਖ਼ਾਸ ਸਾਲ ਰਿਹਾ। ਉਸ ਸਾਲ ਉਸ ਦੀ ਡੈਬਿਊ ਫ਼ਿਲਮ ਵਿਕੀ ਡੌਨਰ ਆਈ। ਵਿਕੀ ਡੌਨਰ ਲਈ ਆਯੂਸ਼ਮਾਨ ਨੂੰ ਬੈੱਸਟ ਡੈਬਿਊ ਅਦਾਕਾਰ ਦਾ ਫ਼ਿਲਮਫ਼ੇਅਰ ਐਵਾਰਡ ਤਾਂ ਮਿਲਿਆ ਹੀ, ਉਸ ਦੇ ਨਾਲ ਹੀ ਉਸ ਵਲੋਂ ਗਾਏ ਗਾਣੇ ਪਾਣੀ ਦਾ ਰੰਗ ਲਈ ਉਸ ਨੂੰ ਫ਼ਿਲਮਫ਼ੇਅਰ ਤੋਂ ਬੈੱਸਟ ਸਿੰਗਰ ਦਾ ਐਵਾਰਡ ਵੀ ਮਿਲਿਆ। ਇਸ ਦੇ ਨਾਲ ਹੀ ਜ਼ੀ ਸਿਨੇ ਐਵਾਰਡ ਤੋਂ ਲੈ ਕੇ ਸਟਾਰਡਸਟ ਐਵਾਰਡ ਤਕ ‘ਚ ਉਸ ਦੀ ਧੂਮ ਰਹੀ।
Must Read
- Advertisement -
More Articles Like This
- Advertisement -