12.4 C
Alba Iulia
Saturday, May 4, 2024

‘ਸ਼ਮਸ਼ੇਰਾ’ ਦੀ ਪਹਿਲੀ ਝਲਕ ਸਾਹਮਣੇ ਆਈ

Must Read


ਮੁੰਬਈ: ਯਸ਼ ਰਾਜ ਫਿਲਮਜ਼ ਵੱਲੋਂ ਸੋਮਵਾਰ ਨੂੰ ਆਪਣੀ ਨਵੀਂ ਫਿਲਮ ‘ਸ਼ਮਸ਼ੇਰਾ’ ਵਿੱਚੋਂ ਅਦਾਕਾਰ ਰਣਬੀਰ ਕਪੂਰ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ਕਰਨ ਮਲਹੋਤਰਾ ਵੱਲੋਂ ਨਿਰਦੇਸ਼ਿਤ ਇਹ ਫਿਲਮ 1800ਵਿਆਂ ਵਿੱਚ ਇੱਕ ਬਾਗ਼ੀ ਜਾਤੀ ਵੱਲੋਂ ਆਪਣੀ ਆਜ਼ਾਦੀ ਲਈ ਬਰਤਾਨੀਆ ਰਾਜ ਨਾਲ ਲੜੀ ਗਈ ਲੜਾਈ ‘ਤੇ ਆਧਾਰਿਤ ਹੈ। ਵਾਈਆਰਐੱਫ਼ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੇ ਕੀਤੇ ਗਏ ਪੋਸਟਰ ਵਿੱਚ ਰਣਬੀਰ ਕਪੂਰ ਇੱਕ ਯੋਧਾ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ, ਜਿਸ ਦੇ ਲੰਮੇ ਵਾਲ ਅਤੇ ਦਾੜੀ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਇਹ ਪੋਸਟਰ ਕਿਸੇ ਵੱਲੋਂ ਆਨਲਾਈਨ ਲੀਕ ਕਰ ਦਿੱਤਾ ਗਿਆ ਸੀ। ਇਸ ਫਿਲਮ ਦਾ ਐਲਾਨ 2018 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਵਾਨੀ ਕਪੂਰ ਤੇ ਸੰਜੈ ਦੱਤ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਫਿਲਮ 22 ਜੁਲਾਈ ਨੂੰ ਆਈਮੈਕਸ ਸਿਨੇਮਾਘਰਾਂ ਵਿੱਚ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਣਬੀਰ ਫਿਲਮ ‘ਸੰਜੂ’ ਵਿੱਚ ਦਿਖਾਈ ਦਿੱਤਾ ਸੀ। ‘ਸ਼ਮਸ਼ੇਰਾ’ ਤੋਂ ਬਿਨਾ ਅਦਾਕਾਰ ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ: ਭਾਗ ਇੱਕ ਸ਼ਿਵਾ’ ਵਿੱਚ ਵੀ ਦਿਖਾਈ ਦੇਵੇਗਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -