12.4 C
Alba Iulia
Saturday, April 27, 2024

ਮੈਂ ਖੇਡ ਿਸਤਾਰਿਆਂ ਤੋਂ ਬਹੁਤ ਪ੍ਰਭਾਵਿਤ ਹਾਂ: ਤਾਪਸੀ ਪੰਨੂ

Must Read


ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਆਉਣ ਵਾਲੀ ਫ਼ਿਲਮ ‘ਸ਼ਾਬਾਸ਼ ਮਿੱਤੂ’ ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਪਹਿਲਾਂ ਕਈ ਫ਼ਿਲਮਾਂ ‘ਚ ਤਾਪਸੀ ਨੇ ਦਮਦਾਰ ਭੂੂਮਿਕਾਵਾਂ ਨਿਭਾਈਆਂ ਹਨ ਅਤੇ ਹੁਣ ਦਰਸ਼ਕਾਂ ਨੂੰ ਅਦਾਕਾਰਾ ਦੀ ਫ਼ਿਲਮ ‘ਸ਼ਾਬਾਸ਼ ਮਿੱਤੂ’ ਤੋਂ ਕਾਫੀ ਉਮੀਦਾਂ ਹਨ। ਫ਼ਿਲਮ ਦੇ ਟ੍ਰੇਲਰ ਵਿੱਚ ਤਾਪਸੀ ਹਾਲੀ ਹੀ ਵਿੱਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੀ ਮਹਾਨ ਕ੍ਰਿਕਟਰ ਮਿਤਾਲੀ ਰਾਜ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਤਾਪਸੀ ਨੂੰ ਬਚਪਨ ਤੋਂ ਖੇਡਾਂ ਨਾਲ ਲਗਾਅ ਹੈ ਤੇ ਉਹ ਹਮੇਸ਼ਾਂ ਖਿਡਾਰੀਆਂ ਦਾ ਸਤਿਕਾਰ ਕਰਦੀ ਹੈ। ਤਾਪਸੀ ਨੂੰ ਖੇਡਾਂ ਨਾਲ ਐਨਾ ਮੋਹ ਹੈ ਕਿ ਉਹ ਘਰ ਵਿੱਚ ਬੈਠ ਕੇ ਅਰਾਮ ਕਰਨ ਦੀ ਬਜਾਏ ਖੇਡ ਕੇ ਆਪਣਾ ਮਨਪਰਚਾਵਾ ਕਰਦੀ ਹੈ। ਤਾਪਸੀ ਨੇ ਆਖਿਆ,”ਮੈਂ ਖੇਡ ਸਿਤਾਰਿਆਂ ਤੋਂ ਬਹੁਤ ਪ੍ਰਭਾਵਿਤ ਹਾਂ। ਮੈਂ ਕਾਲਜ ਸਮੇੇਂ ਅਤੇ ਵੱਡੇ ਹੋਣ ਤੱਕ ਜ਼ਿਆਦਾ ਫ਼ਿਲਮਾਂ ਨਹੀਂ ਦੇਖੀਆਂ, ਪਰ ਮੈਨੂੰ ਬਚਪਨ ਤੋਂ ਹੀ ਖੇਡਾਂ ਨਾਲ ਮੋਹ ਹੈ। ਮੈਂ ਜਦੋਂ ਵੀ ਕਿਸੇ ਖਿਡਾਰੀ ਨੂੰ ਦੇਖਦੀ ਹਾਂ ਤਾਂ ਹਮੇਸ਼ਾਂ ਉਸ ਤੋਂ ਪ੍ਰਭਾਵਿਤ ਹੁੰਦੀ ਹਾਂ ਅਤੇ ਹਰ ਖਿਡਾਰੀ ਲਈ ਮੇਰੇ ਦਿਲ ‘ਚ ਸਨਮਾਨ ਹੈ। ਮੈਂ ਹਮੇਸ਼ਾਂ ਇਹ ਯਕੀਨੀ ਬਣਾਉਂਦੀ ਹਾਂ ਕਿ ਜਦੋਂ ਮੇਰੇ ਕੋਲ ਕੋਈ ਖਿਡਾਰੀ ਹੁੰਦਾ ਹੈ ਤਾਂ ਮੈਂ ਜ਼ਾਬਤੇ ‘ਚ ਰਹਾਂ ਤੇ ਫਾਲਤੂ ਦੀਆਂ ਗੱਲਾਂ ਨਾ ਕਰਾਂ।” ਜਾਣਕਾਰੀ ਅਨੁਸਾਰ ‘ਸ਼ਾਬਾਸ਼ ਮਿੱਤੂ’ ਦਾ ਨਿਰਦੇਸ਼ਨ ਸ੍ਰੀਜੀਤ ਮੁਖਰਜੀ ਨੇ ਕੀਤਾ ਹੈ ਅਤੇ ਇਹ ਫ਼ਿਲਮ ਵਾਇਕੌਮ-18 ਸਟੂਡੀਓ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਇਹ ਫ਼ਿਲਮ 15 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਟ੍ਰਿਬਿਊਨ ਨਿਊਜ਼ ਸਰਵਿਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -