12.4 C
Alba Iulia
Thursday, May 2, 2024

ਕਬੀਰ ਬੇਦੀ ਦਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ

Must Read


ਮੁੰਬਈ: ਉੱਘੇ ਅਦਾਕਾਰ ਕਬੀਰ ਬੇਦੀ ਦਾ ਫਿਲਮਿੰਗ ਇਟਲੀ ਸਰਦੇਗਨਾ ਫੈਸਟੀਵਲ ਦੇ ਪੰਜਵੇਂ ਐਡੀਸ਼ਨ ਵਿੱਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਸਮਾਗਮ ਇਟਲੀ ਦੇ ਸਰਡੀਨੀਆ ਵਿਚ ਹਾਲ ਹੀ ‘ਚ ਕਰਵਾਇਆ ਗਿਆ। ਦੱਸਣਾ ਬਣਦਾ ਹੈ ਕਿ ਕਬੀਰ ਬੇਦੀ ਬੌਲੀਵੁੱਡ ਤੋਂ ਇਲਾਵਾ ਯੂਰਪ ਵਿੱਚ ਵੀ ਕਾਫੀ ਮਕਬੂਲ ਹੈ, ਉਸ ਨੇ ਇਟਲੀ ਦੇ ਕਈ ਪ੍ਰੋਡਕਸ਼ਨ ਹਾਊਸਿਜ਼ ਵਿੱਚ ਕੰਮ ਕੀਤਾ ਹੈ। ਫੈਸਟੀਵਲ ਦੇ ਨਿਰਦੇਸ਼ਕ ਟਿਜ਼ੀਆਨਾ ਰੌਕਾ ਨੇ ਦੱਸਿਆ ਕਿ ਕਬੀਰ ਨੂੰ ਇਹ ਪੁਰਸਕਾਰ ਉਸ ਦੇ ਕਰੀਅਰ ਅਤੇ ਫਿਲਮ ਉਦਯੋਗ ਵਿੱਚ ਪ੍ਰਾਪਤੀਆਂ ਲਈ ਦਿੱਤਾ ਗਿਆ। ਉਸ ਦੇ ਸ਼ਾਨਦਾਰ ਕਰੀਅਰ ਨੇ ਉਸ ਨੂੰ ਕੌਮਾਂਤਰੀ ਸਿਨੇਮਾ ਦਾ ਇੱਕ ਆਈਕਨ ਬਣਾ ਦਿੱਤਾ, ਜਿਸ ਕਾਰਨ ਉਸ ਨੂੰ ਵਿਸ਼ਵ ਭਰ ਵਿਚ ਪਿਆਰ ਮਿਲਿਆ। ਕਬੀਰ ਨੇ ਇਟਲੀ ਵੱਲੋਂ ਉਸ ਦੀ ਸ਼ਾਨ ਵਧਾਉਣ ਲਈ ਧੰਨਵਾਦ ਕੀਤਾ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -