ਲੁਧਿਆਣਾ: ਪੱਛਮੀ ਬੰਗਾਲ ਵਿੱਚ ਹੋਈ 11ਵੀਂ ਸਾਊਥ ਏਸੀਅਨ ਆਸ਼ੀਹਾਰਾ ਕਰਾਟੇ ਚੈਂਪੀਅਨਸ਼ਿਪ ਵਿੱਚੋਂ ਲੁਧਿਆਣਾ ਦੇ 22 ਖਿਡਾਰੀਆਂ ਨੇ ਤਗਮੇ ਪ੍ਰਾਪਤ ਕੀਤੇ ਹਨ। ਆਸ਼ੀਹਾਰਾ ਕਰਾਟੇ ਫੈੱਡਰੇਸ਼ਨ ਦੇ ਇੰਡੀਆ ਬ੍ਰਾਂਚ ਦੇ ਚੀਫ ਪੰਕਜ ਕੁਮਾਰ ਸਾਹਨੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਸਣੇ ਭੂਟਾਨ, ਬੰਗਲਾ ਦੇਸ਼ ਤੇ ਸ੍ਰੀਲੰਕਾ ਦੇ 700 ਦੇ ਕਰੀਬ ਖਿਡਾਰੀ ਸ਼ਾਮਿਲ ਹੋਏ। ਭਾਰਤ ਵੱਲੋਂ ਪੰਜਾਬ ਦੀ ਅਗਵਾਈ ਸੂਰਜ ਸਿੰਘ, ਏਕੇ ਰਾਜਪੂਤ ਤੇ ਪਲਕ ਅਗਰਵਾਲ ਨੇ ਕੀਤੀ। ਪੰਜਾਬ ਦੇ 35 ਖਿਡਾਰੀਆਂ ਵਿੱਚੋਂ 22 ਨੇ ਤਗਮੇ ਜਿੱਤ ਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਵਿੱਚੋਂ 8 ਸੋਨੇ, 2 ਚਾਂਦੀ ਤੇ 12 ਕਾਂਸੇ ਦੇ ਤਮਗੇ ਸ਼ਾਮਿਲ ਹਨ। ਚੈਂਪੀਅਨਸ਼ਿਪ ਦੌਰਾਨ ਮੁੱਖ ਮਹਿਮਾਨ ਮਿਸ ਨਿਪਾਲ ਨੇਵਾ ਨੇ ਸ਼ਿਰਕਤ ਕੀਤੀ ਜਦਕਿ ਮਿਸ ਬੰਗਾਲ ਅਨਿਸ਼ਾ ਨੇ ਸਾਰਿਆਂ ਦਾ ਸਨਮਾਨ ਕੀਤਾ। -ਖੇਤਰੀ ਪ੍ਰਤੀਨਿਧ