12.4 C
Alba Iulia
Sunday, April 28, 2024

‘ਬਿੱਗ ਬਾਸ ਓਟੀਟੀ-2’ ਦੀ ਮੇਜ਼ਬਾਨੀ ਕਰੇਗਾ ਰਣਵੀਰ ਸਿੰਘ

Must Read


ਮੁੰਬਈ: ‘ਬਿੱਗ ਬਾਸ ਓਟੀਟੀ-1’ ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ਸ਼ੋਅ ਦਾ ਦੂਸਰਾ ਸੀਜ਼ਨ ਵੀ ਆਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ‘ਬਿੱਗ ਬਾਸ ਓਟੀਟੀ-1’ ਦੀ ਮੇਜ਼ਬਾਨੀ ਕਰਨ ਜੌਹਰ ਨੇ ਕੀਤੀ ਸੀ ਅਤੇ ਹੁਣ ਰਿਐਲਿਟੀ ਸ਼ੋਅ ਨੇੜਲੇ ਇਕ ਸੂਤਰ ਨੇ ਦੱਸਿਆ ਹੈ ਕਿ ਇਸ ਸ਼ੋਅ ਦੇ ਦੂਸਰੇ ਸੀਜ਼ਨ ਦੀ ਮੇਜ਼ਬਾਨੀ ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਕਰੇਗਾ। ਹਾਲਾਂਕਿ ਇਸ ਸਬੰਧੀ ਕਿਸੇ ਵੱਲੋਂ ਵੀ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਅ ਦੇ ਨਿਰਮਾਤਾਵਾਂ ਨੇ ਦੂਸਰੇ ਸੀਜ਼ਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਇਸ ਵਾਰ ਕਰਨ ਜੌਹਰ ਕੋਲੋਂ ਸਮਾਂ ਨਾ ਮਿਲ ਸਕਣ ਕਰਕੇ ਸ਼ੋਅ ਦੀ ਮੇਜ਼ਬਾਨੀ ਲਈ ਰਣਵੀਰ ਸਿੰਘ ਨੂੰ ਸ਼ੋਅ ਦੀ ਮੇਜ਼ਬਾਨੀ ਲਈ ਲੈਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਰਣਵੀਰ ਇਸ ਚੈਨਲ ਲਈ ਰਿਐਲਿਟੀ ਸ਼ੋਅ ‘ਦਿ ਬਿੱਗ ਪਿਕਚਰ’ ਲਈ ਕੰਮ ਕਰ ਚੁੱਕਿਆ ਹੈ। ‘ਬਿੱਗ ਬਾਸ ਓਟੀਟੀ-2’ ਵਿੱਚ ਵੀ ਪਹਿਲਾਂ ਵਾਂਗ ਪੰਜ ਪ੍ਰਤੀਯੋਗੀ ਹੋਣਗੇ। ਹੁਣ ਤੱਕ ਟੀਵੀ ਅਦਾਕਾਰਾ ਕਾਂਚੀ ਸਿੰਘ, ਮਹੇਸ਼ ਸ਼ੈੱਟੀ ਤੇ ਪੂਜਾ ਘੋਰ ਦੇ ਨਾਂ ਐਲਾਨੇ ਗਏ ਹਨ ਜਦਕਿ ਦੋ ਪ੍ਰਤੀਯੋਗੀਆਂ ਦੇ ਨਾਂ ਹਾਲੇ ਬਾਕੀ ਹਨ, ਜਿਨ੍ਹਾਂ ਲਈ ਨਿਰਮਾਤਾਵਾਂ ਵੱਲੋਂ ਸੰਭਾਵਨਾ ਸੇਠ ਅਤੇ ਪੂਨਮ ਪਾਂਡੇ ਨਾਲ ਗੱਲਬਾਤ ਜਾਰੀ ਹੈ ਪਰ ਅਦਾਕਾਰਾਵਾਂ ਨੇ ਅਜੇ ਕੰਟਰੈਕਟ ‘ਤੇ ਹਸਤਾਖਰ ਨਹੀਂ ਕੀਤੇ ਹਨ। ਇਹ ਸ਼ੋਅ ਵੂਟ ਸਿਲੈਕਟ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -