12.4 C
Alba Iulia
Monday, April 29, 2024

ਵਰੁਣ ਧਵਨ ਨੇ ਕ੍ਰਾਕੋ ਵਿੱਚ ਮੁਕੰਮਲ ਕੀਤੀ ‘ਬਵਾਲ’ ਦੀ ਸ਼ੂਟਿੰਗ

Must Read


ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨੇ ਐਲਾਨ ਕੀਤਾ ਹੈ ਕਿ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਬਵਾਲ’ ਲਈ ਪੋਲੈਂਡ ਦੇ ਕ੍ਰਾਕੋ ਵਿੱਚ ਸ਼ੂਟਿੰਗ ਮੁਕੰਮਲ ਕਰ ਲਈ ਹੈ। ਰੋਮਾਂਸ ਆਧਾਰਤ ਇਹ ਫਿਲਮ ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ ਅਤੇ ਇਸ ਵਿੱਚ ਜਾਹਨਵੀ ਕਪੂਰ ਨੇ ਵੀ ਕੰਮ ਕੀਤਾ ਹੈ। ਵਰੁਣ ਧਵਨ ਨੇ ਸ਼ੂਟਿੰਗ ਮੁਕੰਮਲ ਕਰਨ ਦੀ ਖ਼ਬਰ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਸਾਂਝੀ ਕੀਤੀ। ਅਦਾਕਾਰ ਨੇ ਜਾਹਨਵੀ ਕਪੂਰ ਨਾਲ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ”ਕ੍ਰਾਕੋ ਵਿੱਚ ਇੱਕ ਹੋਰ ਸੀਨ ਮੁਕੰਮਲ ਕੀਤਾ ਅਤੇ ਹੁਣ ਅਗਲੇ ਦੀ ਤਿਆਰੀ।” ਫਿਲਮ ‘ਬਵਾਲ’ ਦੀ ਸ਼ੂਟਿੰਗ ਅਪਰੈਲ ਮਹੀਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਵਿੱਚ ਸ਼ੁਰੂ ਹੋਈ ਸੀ ਅਤੇ ਉਸ ਮਗਰੋਂ ਟੀਮ ਸ਼ੂਟਿੰਗ ਲਈ ਨੈਦਰਜ਼ਲੈਂਡ ਦੇ ਐਮਸਟਰਡਮ ਗਈ ਸੀ। ਸਾਜਿਦ ਨਾਡੀਆਡਵਾਲਾ ਦੇ ਨਾਡੀਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਇਹ ਫਿਲਮ ਅਗਲੇ ਸਾਲ 7 ਅਪਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਧਵਨ ਨੂੰ ਇਸ ਤੋਂ ਪਹਿਲਾਂ ਕਰਨ ਜੌਹਰ ਦੇ ਬੈਨਰ ਵਾਲੀ ਫਿਲਮ ‘ਜੁਗ ਜੁਗ ਜੀਓ’ ਵਿੱਚ ਦੇਖਿਆ ਗਿਆ ਸੀ ਅਤੇ ਉਹ ਅਗਲੀ ਵਾਰ ਅਮਰ ਕੌਸ਼ਿਕ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਭੇੜੀਆ’ ਵਿੱਚ ਦਿਖਾਈ ਦੇਵੇਗਾ। ਜਾਹਨਵੀ ਕਪੂਰ ਦੇ ਕਈ ਪ੍ਰਾਜੈਕਟ ਰਿਲੀਜ਼ ਹੋਣ ਦੀ ਉਡੀਕ ਵਿੱਚ ਹਨ, ਜਿਨ੍ਹਾਂ ਵਿੱਚ ਆਨੰਦ ਐੱਲ ਰਾਏ ਵੱਲੋਂ ਬਣਾਈ ਗਈ ‘ਗੁੱਡ ਲੱਕ ਜੈਰੀ’, ਉਸ ਦੇ ਪਿਤਾ ਬੋਨੀ ਕਪੂੁਰ ਦੇ ਬੈਨਰ ਹੇਠ ਆ ਰਹੀ ਫਿਲਮ ‘ਮਿਲੀ’ ਅਤੇ ਕਰਨ ਜੌਹਰ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ ‘ਮਿਸ ਅਤੇ ਮਿਸਿਜ਼ ਮਾਹੀ’ ਸ਼ਾਮਲ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -