ਬਰਮਿੰਘਮ, 1 ਅਗਸਤ
ਭਾਰਤ ਦੀ ਤਜਰੇਕਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਰਾਸ਼ਟਰ ਮੰਡਲ ਖੇਡਾਂ ਦੇ ਮਹਿਲਾ ਸਿੰਗਲ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ ਕੈਨੇਡਾ ਦੀ ਹੋਲੀ ਨੌਟਨ ਤੋਂ ਹਾਰ ਕੇ ਬਾਹਰ ਹੋ ਗਈ ਹੈ। 18 ਵਾਰ ਦੀ ਕੌਮੀ ਚੈਂਪੀਅਨ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ 9-11, 5-11, 13-15 ਨਾਲ ਹਾਰ ਗਈ। ਉਸ ਨੇ ਚੰਗੀ ਸ਼ੁਰੂਆਤ ਕੀਤੀ ਪਰ 6-3 ਦੀ ਲੀਡ ਬਣਾਉਣ ਮਗਰੋਂ ਚੰਗੀ ਖੇਡ ਨਾ ਦਿਖਾ ਸਕੀ। ਉਸ ਨੇ ਤੀਜੀ ਗੇਮ ‘ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ। ਇਸੇ ਦੌਰਾਨ ਭਾਰਤੀ ਸਕੁਐਸ਼ ਖਿਡਾਰੀ ਸੁਨੈਨਾ ਸਨਾ ਕੁਰੂਵਿਲਾ ਨੇ ਰਾਸ਼ਟਰਮੰਡਲ ਖੇਡਾਂ ‘ਚ ਅੱਜ ਸ੍ਰੀਲੰਕਾ ਦੀ ਖਿਡਾਰਨ ਚਨਿਤਮਾ ਸਿਨਾਲੀ ਨੂੰ ਮਹਿਲਾ ਸਿੰਗਲ ਵਰਗ ਦੇ ਪਲੇਟ ਕੁਆਰਟਰ ਫਾਈਨਲ ‘ਚ ਹਰਾ ਦਿੱਤਾ ਹੈ। ਕੋਚੀ ਦੀ ਸੁਨੈਨਾ ਨੇ 11-3, 11-2, 11-2 ਨਾਲ ਜਿੱਤ ਦਰਜ ਕੀਤੀ। -ਪੀਟੀਆਈ