ਚੰਡੀਗੜ੍ਹ (ਟਨਸ): ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਖੇਡ ਵਿਭਾਗ ਦੀ ਅਗਵਾਈ ਹੇਠ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ‘ਪੰਜਾਬ ਖੇਡ ਮੇਲਾ’ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਖੇਡ ਮੇਲਾ ਦੋ ਮਹੀਨਿਆਂ ਤੱਕ ਚੱਲੇਗਾ ਜਿਸ ਤਹਿਤ ਸਾਰੀਆਂ ਮਨਜ਼ੂਰਸ਼ੁਦਾ ਖੇਡਾਂ ਕਰਵਾਈਆਂ ਜਾਣਗੀਆਂ। ਇਸ ਮੇਲੇ ਤਹਿਤ ਸੂਬੇ ਭਰ ‘ਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਤਹਿਤ ਅੰਡਰ 11, ਅੰਡਰ 14, ਅੰਡਰ 21, ਮਾਸਟਰ ਕੈਟਾਗਿਰੀ (21 ਤੋਂ 40 ਸਾਲ) ਤੇ ਵੈਟਰਨ ਸ਼੍ਰੇਣੀ (40 ਤੋਂ 50 ਸਾਲ ਤੇ 50 ਸਾਲ ਤੋਂ ਉੱਪਰ) ਸ਼ਾਮਲ ਹਨ। ਖੇਡ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ‘ਚ ਕੀਤਾ ਜਾਵੇਗਾ। ‘ਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ਜਦਕਿ ਮਾਸਟਰ ਤੇ ਵੈਟਰਨ ਖਿਡਾਰੀਆਂ ਨੂੰ ਸਿਰਫ਼ ਸਰਟੀਫਿਕੇਟ ਦਿੱਤੇ ਜਾਣਗੇ।