12.4 C
Alba Iulia
Sunday, May 5, 2024

ਮੈਂ ‘ਸੋਲਾਂ ਕਲਾ ਸੰਪੂਰਨ’ ਨਹੀਂ ਹਾਂ: ਆਮਿਰ ਖਾਨ

Must Read


ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਹਰ ਕੰਮ ਕਰਨ ਦੇ ‘ਸਮਰੱਥ’ ਹੋਣ ਵਜੋਂ ਜਾਣਿਆ ਜਾਂਦਾ ਹੈ ਪਰ ਅਦਾਕਾਰ ਵੱਲੋਂ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਨੇ ਉਸ ਦੇ ਚਾਹੁਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਮਿਰ ਖਾਨ ਨੇ ਆਖਿਆ ਕਿ ਉਹ ਇਸ ਗੱਲ ਵਿੱਚ ਭਰੋਸਾ ਨਹੀਂ ਰੱਖਦਾ ਕਿ ਉਹ ‘ਸੋਲਾਂ ਕਲਾ ਸੰਪੂਰਨ’ ਹੈ। ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਪ੍ਰਚਾਰ ਵਿੱਚ ਰੁੱਝੇ ਆਮਿਰ ਖਾਨ ਨੇ ਆਖਿਆ ਕਿ ਉਹ ‘ਗਿਣਤੀ’ ਨਾਲੋਂ ‘ਮਿਆਰ’ ਵਿੱਚ ਭਰੋਸਾ ਰੱਖਦਾ ਹੈ। ਅਦਾਕਾਰ ਨੇ ਆਖਿਆ,”ਮੈਂ ਇਸ ਗੱਲ ‘ਚ ਭਰੋਸਾ ਨਹੀਂ ਕਰਦਾ ਕਿ ਮੈਂ ਹਰ ਕੰਮ ਕਰਨ ਦੇ ਸਮਰੱਥ ਹਾਂ ਕਿਉਂਕਿ ਕਿਸੇ ਤਰੁਟੀ ਵਿੱਚ ਵੀ ਬਹੁਤ ਕੁਝ ਚੰਗਾ ਹੁੰਦਾ ਹੈ। ਇਸ ਲਈ ਮੈਂ ਨਹੀਂ ਮੰਨਦਾ ਕਿ ਮੈਂ ਸੋਲਾਂ ਕਲਾ ਸੰਪੂਰਨ ਹਾਂ। ਮੇਰਾ ਮੰਨਣਾ ਹੈ ਕਿ ਮੈਨੂੰ ਇਹ ਲਕਬ ਮੀਡੀਆ ਨੇ ਦਿੱਤਾ ਸੀ ਕਿਉਂਕਿ ਮੇਰੇ ਕੋਲ ਬਹੁਤ ਲੰਮਾ ਸਮਾਂ ਕੋਈ ਫ਼ਿਲਮ ਨਹੀਂ ਸੀ ਅਤੇ ਨਾ ਹੀ ਕੋਈ ਕੰਮ ਸੀ।” ਫ਼ਿਲਮ ‘ਲਗਾਨ’ ਬਾਰੇ ਗੱਲਬਾਤ ਕਰਦਿਆਂ ਆਮਿਰ ਨੇ ਆਖਿਆ ਕਿ ਇਸ ਫ਼ਿਲਮ ਵਿੱਚ ਵਰਤਿਆ ਗਿਆ ਬੱਲਾ ਨਿਤਿਨ ਦੇਸਾਈ ਨੇ ਡਿਜ਼ਾਈਨ ਕੀਤਾ ਸੀ ਅਤੇ ਇਹ ਮਹਿਜ਼ ਇਕ ਹੀ ਪੀਸ ਸੀ। ਉਸ ਨੇ ਆਖਿਆ ਕਿ ਇਹ ਆਮ ਬੱਲੇ ਨਾਲੋਂ ਕਾਫੀ ਭਾਰਾ ਸੀ ਅਤੇ ਿੲਸ ਨਾਲ ਬੱਲੇਬਾਜ਼ੀ ਕਰਨਾ ਕਾਫੀ ਔਖਾ ਸੀ। -ਆਈਏਐੱਨਐੱਸ

ਕਿਰਨ ਰਾਓ ਦੀ ਨਿਰਦੇਸ਼ਕ ਵਜੋਂ ਵਾਪਸੀ

ਮੁੰਬਈ: ਨਿਰਮਾਤਾ ਅਤੇ ਨਿਰਦੇਸ਼ਕ ਕਿਰਨ ਰਾਓ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ‘ਲਗਾਨ’ ਦੇ ਸੈੱਟ ਤੋਂ ਸਹਾਇਕ ਵਜੋਂ ਕੀਤੀ ਸੀ। ਕਿਰਨ ਨੇ ਦਹਾਕੇ ਬਾਅਦ ਫ਼ਿਲਮ ‘ਧੋਬੀ ਘਾਟ’ ਤੋਂ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਹੁਣ 11 ਸਾਲ ਬਾਅਦ ਉਸ ਦੀ ਨਵੀਂ ਫਿਲਮ ‘ਲਾਪਤਾ ਲੇਡੀਜ਼’ ਆ ਰਹੀ ਹੈ। ਫਿਲਮ ਨਿਰਮਾਤਾ ਕਹਾਣੀ ਬਾਰੇ ਜ਼ਿਆਦਾ ਜ਼ਿਕਰ ਨਹੀਂ ਕਰ ਰਹੇ। ਇਹ ਫਿਲਮ ਸਾਲ 2001 ਦੇ ਸਮੇਂ ਦੀ ਭਾਰਤ ਦੇ ਇੱਕ ਪੇਂਡੂ ਇਲਾਕੇ ਦੀ ਕਹਾਣੀ ਹੈ। ਇਸ ਵਿੱਚ ਦੋ ਦੁਲਹਨਾਂ ਰੇਲ ਗੱਡੀ ਵਿੱਚੋਂ ਗੁਆਚ ਜਾਂਦੀਆਂ ਹਨ। ਫਿਲਮ ਦੇ ਮੁੱਖ ਕਿਰਦਾਰਾਂ ਵਿੱਚ ਸਪਰਸ਼ ਸ਼੍ਰੀਵਾਸਤਵਾ, ਰਵੀ ਕਿਸ਼ਨ, ਛਾਇਆ ਕਦਮ ਨਜ਼ਰ ਆਉਣਗੇ। ‘ਲਾਪਤਾ ਲੇਡੀਜ਼ ਦਾ ਪਹਿਲਾ ਟੀਜ਼ਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੇ ਰਿਲੀਜ਼ ਹੋਣ ਵਾਲੇ ਦਿਨ 11 ਅਗਸਤ ਨੂੰ ਆਵੇਗਾ। -ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -