ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਐਤਵਾਰ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਉਂਚਾਈ’ ਦਾ ਪੋਸਟਰ ਸਾਂਝਾ ਕੀਤਾ ਹੈ। ਉਸ ਨੇ ਇਸ ਨੂੰ ਦੋਸਤੀ ਨੂੰ ਸਮਰਪਿਤ ਦੱਸਿਆ ਹੈ। 79 ਸਾਲਾ ਅਦਾਕਾਰ ਨੇ ਫਰੈਂਡਸ਼ਿਪ ਡੇਅ ਮੌਕੇ ਆਪਣੇ ਟਵਿੱਟਰ ਖਾਤੇ ਇਸ ਫ਼ਿਲਮ ਦੀ ਤਸਵੀਰ ਅਪਲੋਡ ਕੀਤੀ ਹੈ। ਇਸ ਫਿਲਮ ਦੇ ਨਿਰਦੇਸ਼ਕ ਸੂਰਜ ਬੜਜਾਤੀਆ ਹਨ। ਇਸ ਪੋਸਟ ਵਿੱਚ ਅਦਾਕਾਰ ਨੇ ਫਰੈਂਡਸ਼ਿਪ ਡੇਅ ਦਾ ਹੈਸ਼ਟੈਗ ਵਰਤਦਿਆਂ ਲਿਖਿਆ ਹੈ ਕਿ ਇਹ ਉਸ ਦੀ ਫਿਲਮ ਦਾ ਪਹਿਲਾ ਪੋਸਟਰ ਹੈ। ਉਸ ਨੇ ਇਹ ਅਨੁਪਮ ਖੇਰ ਅਤੇ ਬੋਮਨ ਇਰਾਨੀ ਨੂੰ ਵੀ ਟੈਗ ਕੀਤਾ ਹੈ। ਇਸ ਵਿੱਚ ਫਿਲਮ ਕੰਪਨੀ ਰਾਜਸ਼੍ਰੀ ਅਤੇ ਨਿਰਦੇਸ਼ਕ ਸੂਰਜ ਬੜਜਾਤੀਆ ਨੂੰ ਵੀ ਟੈਗ ਕੀਤਾ ਗਿਆ ਹੈ। ਇਸ ਦੌਰਾਨ ਉਸ ਨੇ ਲਿਖਿਆ ਕਿ ਇਹ ਫਿਲਮ ਇਸ ਸਾਲ 11 ਨਵੰਬਰ ਨੂੰ ਰਿਲੀਜ਼ ਹੋਵੇਗੀ। -ਪੀਟੀਆਈ