ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਹਾਲ ਹੀ ਵਿੱਚ ਲੰਡਨ ਵਿੱਚ ਆਪਣੀ ਨਵੀਂ ਫਿਲਮ ‘ਨਿਕਿਤਾ ਰੌਏ ਐਂਡ ਬੁੱਕ ਆਫ਼ ਡਾਰਕਨੈੱਸ’ ਦੀ ਸ਼ੂਟਿੰਗ ਆਰੰਭੀ ਹੈ। ਇਸ ਫਿਲਮ ਵਿੱਚ ਉਸ ਨਾਲ ਪਰੇਸ਼ ਰਾਵਲ ਤੇ ਸੁਹੇਲ ਨਈਯਰ ਵੀ ਦਿਖਾਈ ਦੇਣਗੇ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਅਦਾਕਾਰਾ 2021 ਵਿੱਚ ਆਈ ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਵਿੱਚ ਦਿਖਾਈ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ‘ਨਿਕਿਤਾ ਰੌਏ ਐਂਡ ਬੁੱਕ ਆਫ਼ ਡਾਰਕਨੈੱਸ’ ਰਾਹੀਂ ਸੋਨਾਕਸ਼ੀ ਦਾ ਭਰਾ ਕੁਸ਼ ਸਿਨਹਾ ਨਿਰਦੇਸ਼ਨ ਦੇ ਖੇਤਰ ਵਿੱਚ ਪੈਰ ਧਰ ਰਿਹਾ ਹੈ। ਫਿਲਮ ਬਾਰੇ ਗੱਲ ਕਰਦਿਆਂ ਸੋਨਾਕਸ਼ੀ ਨੇ ਕਿਹਾ, ‘ਮੈਂ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਆਖਿਰਕਾਰ ਮੇਰਾ ਭਰਾ ਕੁਸ਼ ਪਹਿਲੀ ਵਾਰ ਕੋਈ ਪ੍ਰਾਜੈਕਟ ਇਕੱਲਿਆਂ ਸੰਭਾਲ ਰਿਹਾ ਹੈ। ਇਹ ਸਾਡੇ ਸਾਰੇ ਪਰਿਵਾਰ ਲਈ ਬਹੁਤ ਖੁਸ਼ੀ ਤੇ ਮਾਣ ਵਾਲਾ ਦਿਨ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਫਿਲਮ ਵਿੱਚ ਮੇਰਾ ਭਰਾ ਮੈਨੂੰ ਨਿਰਦੇਸ਼ਿਤ ਕਰੇਗਾ।’ ਸੂਤਰਾਂ ਅਨੁਸਾਰ ਫਿਲਮ ਦਾ ਪਹਿਲਾ ਦ੍ਰਿਸ਼ ਕੇਂਦਰੀ ਲੰਡਨ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਕੋਲਨ ਨਦੀ ਕਿਨਾਰੇ ਵਸੇ ਇੱਕ ਕਸਬੇ ‘ਚ ਫਿਲਮਾਇਆ ਗਿਆ ਹੈ। -ਆਈਏਐੱਨਐੱਸ