12.4 C
Alba Iulia
Saturday, May 4, 2024

ਰਿਤੇਸ਼ ਤੇ ਤਮੰਨਾ ਦੀ ‘ਪਲਾਨ ਏ ਪਲਾਨ ਬੀ’ 30 ਸਤੰਬਰ ਨੂੰ ਹੋਵੇਗੀ ਰਿਲੀਜ਼

Must Read


ਮੁੰਬਈ: ਅਦਾਕਾਰ ਰਿਤੇਸ਼ ਦੇਸ਼ਮੁਖ ਤੇ ਤਮੰਨਾ ਭਾਟੀਆ ਦੀ ਨਵੀਂ ਕਾਮੇਡੀ ਫਿਲਮ ‘ਪਲਾਨ ਏ ਪਲਾਨ ਬੀ’ 30 ਸਤੰਬਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗਾ। ਅੱਜ ਇੱਕ ਸਮਾਗਮ ਦੌਰਾਨ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਤੇ ਫਿਲਮ ਰਿਲੀਜ਼ ਕੀਤੇ ਜਾਣ ਦੀ ਤਰੀਕ ਦਾ ਐਲਾਨ ਵੀ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਰਜਤ ਅਰੋੜਾ ਨੇ ਲਿਖੀ ਹੈ। ਫਿਲਮ ‘ਚ ਸੀਨੀਅਰ ਅਦਾਕਾਰਾ ਪੂਨਮ ਢਿੱਲੋਂ ਤੇ ਕੁਸ਼ਾ ਕਪਿਲਾ ਵੀ ਦਿਖਾਈ ਦੇਣਗੀਆਂ। ਇਹ ਫਿਲਮ ਇੱਕ ਰਿਸ਼ਤੇ ਕਰਵਾਉਣ ਵਾਲੀ ਲੜਕੀ ਤੇ ਇੱਕ ਤਲਾਕ ਕਰਵਾਉਣ ਵਾਲੇ ਵਕੀਲ ਦੇ ਰਿਸ਼ਤੇ ‘ਤੇ ਆਧਾਰਿਤ ਹੈ। ਦੇਸ਼ਮੁਖ ਨੇ ਕਿਹਾ ਕਿ ਉਹ ਨੈੱਟਫਲਿਕਸ ‘ਤੇ ਆਪਣੀ ਪਹਿਲੀ ਫਿਲਮ ਰਿਲੀਜ਼ ਹੋਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਸ ਨੇ ਕਿਹਾ ਕਿ ਇਸ ਫਿਲਮ ਲਈ ਕੰਮ ਕਰਨਾ ਬਹੁਤ ਵਧੀਆ ਤਜਰਬਾ ਰਿਹਾ ਤੇ ਉਹ ਸਚਮੁਚ ਨੈੱਟਫਲਿਕਸ ‘ਤੇ ਆਪਣੀ ਫਿਲਮ ਰਿਲੀਜ਼ ਹੋਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ, ਜੋ 190 ਮੁਲਕਾਂ ‘ਚ ਦੇਖੀ ਜਾ ਸਕੇਗੀ। ਤਮੰਨਾ ਭਾਟੀਆ ਨੇ ਕਿਹਾ ਕਿ ਰਿਤੇਸ਼ ਤੇ ‘ਪਲਾਨ ਏ ਪਲਾਨ ਬੀ’ ਦੀ ਸਾਰੀ ਟੀਮ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ ਰਿਹਾ। ਰਜਤ ਅਰੋੜਾ, ਤ੍ਰਿਲੋਕ ਮਲਹੋਤਰਾ ਤੇ ਕੇਆਰ ਹਰੀਸ਼ ਫਿਲਮ ਦੇ ਨਿਰਮਾਤਾ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -