ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਅਤੇ ਸੈਫ਼ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ ‘ਵਿਕਰਮ ਵੇਧ’ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 100 ਦੇਸ਼ਾਂ ਵਿੱਚ ਰਿਲੀਜ਼ ਹੋਣ ਨਾਲ ਸਿਨੇ ਜਗਤ ‘ਚੋਂ ਵੱਡੇ ਪੱਧਰ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਬਣ ਜਾਵੇਗੀ। ਭਾਰਤ ਦੇ ਨਾਲ-ਨਾਲ ਇਹ ਫ਼ਿਲਮ ਉੱਤਰੀ ਅਮਰੀਕਾ, ਯੂਕੇ, ਮਿਡਲ ਈਸਟ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ 30 ਸਤੰਬਰ ਨੂੰ ਰਿਲੀਜ਼ ਹੋਵੇਗੀ। ‘ਵਿਕਰਮ ਵੇਧ’ ਯੂਰਪ ਦੇ 22 ਦੇਸ਼ਾਂ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ 27 ਦੇਸ਼ਾਂ ਦੇ ਨਾਲ-ਨਾਲ ਜਾਪਾਨ, ਰੂਸ, ਪਨਾਮਾ ਅਤੇ ਪੇਰੂ ਵਿੱਚ ਰਿਲੀਜ਼ ਹੋਵੇਗੀ। ਜਾਣਕਾਰੀ ਮੁਤਾਬਕ ਇਹ ਫ਼ਿਲਮ ਤਾਮਿਲ ਭਾਸ਼ਾ ਵਿੱਚ ਸਾਲ 2017 ਵਿੱਚ ਆਈ ਹਿੱਟ ਫ਼ਿਲਮ ‘ਵਿਕਰਮ ਵੇਧ’ ਦਾ ਰੀਮੇਕ ਹੈ, ਜੋ ਪੁਸ਼ਕਰ ਅਤੇ ਗਾਇਤਰੀ ਵੱਲੋਂ ਲਿਖੀ ਤੇ ਨਿਰਦੇਸ਼ਤਿ ਕੀਤੀ ਗਈ ਸੀ। ਇਸ ਵਿੱਚ ਆਰ. ਮਾਧਵਨ ਅਤੇ ਵਿਜੈ ਸੇਤੂਪਤੀ ਨੇ ਕੰਮ ਕੀਤਾ ਸੀ। ਇਹ ਫ਼ਿਲਮ ਦੰਦ ਕਥਾ ‘ਵਿਕਰਮ ਬੇਤਾਲ’ ‘ਤੇ ਅਧਾਰਿਤ ਹੈ ਜੋ ਪੁਲੀਸ ਅਫ਼ਸਰ ਵਿਕਰਮ ਦੀ ਕਹਾਣੀ ਹੈ। ਇਹ ਫ਼ਿਲਮ ਟੀ-ਸੀਰੀਜ਼, ਰਿਲਾਇੰਸ ਐਂਟਰਟੇਨਮੈਂਟ ਇਨ ਐਸੋਸੀਏਸ਼ਨ ਵਿਦ ਫਰਾਈਡੇਅ ਫਿਲਮਵਰਕ, ਜੀਓ ਸਟੂਡੀਓ, ਵਾਏਨਾਟ ਸਟੂਡੀਓਜ਼ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। -ਆਈਏਐੱਨਐੱਸ