12.4 C
Alba Iulia
Thursday, May 2, 2024

ਫ਼ਿਲਮ ‘ਕੋਡ ਨੇਮ ਤਿਰੰਗਾ’ ਦਾ ਟਰੇਲਰ ਰਿਲੀਜ਼

Must Read


ਮੁੰਬਈ: ਫ਼ਿਲਮ ‘ਕੋਡ ਨੇਮ ਤਿਰੰਗਾ’ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਇੰਸਟਾਗ੍ਰਾਮ ‘ਤੇ ਟਰੇਲਰ ਸਾਂਝਾ ਕਰਦਿਆਂ ਕਿਹਾ, ”’ਕੋਡ ਨੇਮ ਤਿਰੰਗਾ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਇਹ ਫ਼ਿਲਮ 14 ਅਕਤੂਬਰ 2022 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ।” ਟਰੇਲਰ ਵਿੱਚ ਪਰਿਨੀਤੀ ਚੋਪੜਾ ਨੂੰ ਇੱਕ ਰਾਅ ਏਜੰਟ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ, ਜੋ ਦੇਸ਼ ਲਈ ਇਕ ਮਿਸ਼ਨ ‘ਤੇ ਹੈ। ਇਸ ਦੇ ਨਾਲ ਹੀ ਉਹ ਹੱਥੋਪਾਈ ਕਰਦੀ ਵੀ ਨਜ਼ਰ ਆ ਰਹੀ ਹੈ। ਪਰਿਨੀਤੀ ਨੇ ਕਿਹਾ, ”ਮੈਂ ਸਿਨੇ ਜਗਤ ਦੇ ਆਪਣੇ 11 ਸਾਲ ਦੇ ਸਫ਼ਰ ਦੌਰਾਨ ਪਹਿਲੀ ਮੁਕੰਮਲ ਐਕਸ਼ਨ ਫ਼ਿਲਮ ਕਰ ਰਹੀ ਹਾਂ ਤੇ ‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼ ਹੋਣ ਮਗਰੋਂ ਮਿਲੇ ਹੁੰਗਾਰੇ ਤੋਂ ਮੈਂ ਖੁਸ਼ ਹਾਂ। ਇਸ ਨਾਲ ਉਸ ਬੰਦੇ ਦਾ ਹੌਸਲਾ ਵਧਦਾ ਹੈ, ਜਿਸ ਨੇ ਪਹਿਲਾਂ ਕਦੇ ਅਜਿਹਾ ਕੰਮ ਨਹੀਂ ਕੀਤਾ।” ਜ਼ਿਕਰਯੋਗ ਹੈ ਕਿ ਫਿਲਮ ਵਿੱਚ ਗਾਇਕ ਹਾਰਡੀ ਸੰਧੂ ਇਕ ਡਾਕਟਰ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ‘ਚ ਸ਼ਰਦ ਕੇਲਕਰ, ਰਜਿਤ ਕਪੂਰ, ਦਿਵੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਐੱਸ. ਚੱਕਰਬਰਤੀ ਤੇ ਦੀਸ਼ ਮਾਰੀਵਾਲਾ ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਨੇ ਦਿੱਤਾ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -