ਮੈਲਬਰਨ, 5 ਅਕਤੂਬਰ
ਆਸਟਰੇਲੀਆ ਦੇ ਵਿਕਟੋਰੀਆ ਵਿੱਚ ਹੋਣ ਵਾਲੀਆਂ ਸਾਲ 2026 ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਹੋਵੇਗੀ, ਜਦਕਿ ਕੁਸ਼ਤੀ ਤੇ ਤੀਰਅੰਦਾਜ਼ੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਭਾਰਤ ਲਈ ਸਵਾਗਤਯੋਗ ਕਦਮ ਹੈ, ਉਥੇ ਕੁਸ਼ਤੀ ਨੂੰ ਬਾਹਰ ਕਰਨਾ ਨਿਰਾਸ਼ਾਜਨਕ ਹੈ। ਨਿਸ਼ਾਨੇਬਾਜ਼ੀ ਨੂੰ ਬਰਮਿੰਘਮ ਵਿੱਚ ਹੋਈਆਂ ਪਿਛਲੀਆਂ ਖੇਡਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਕੁਸ਼ਤੀ ਦੀ ਅਣਹੋਂਦ ਟੀਮ ਨੂੰ ਨੁਕਸਾਨ ਪਹੁੰਚਾਏਗੀ। ਬਰਮਿੰਘਮ ਖੇਡਾਂ ਵਿੱਚ ਭਾਰਤ ਨੇ ਕੁਸ਼ਤੀ ਵਿੱਚ 12 ਤਗਮੇ ਜਿੱਤੇ ਸਨ। ਦੂਜੇ ਪਾਸੇ ਤੀਰਅੰਦਾਜ਼ੀ ਸਿਰਫ਼ ਦੋ ਵਾਰ ਹੀ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਰਹੀ ਹੈ। ਇਹ 1982 ਅਤੇ 2010 ਵਿੱਚ ਖੇਡਾਂ ਦਾ ਹਿੱਸਾ ਬਣ ਗਈ ਸੀ।