12.4 C
Alba Iulia
Thursday, May 2, 2024

ਕਾਜੋਲ ਦੀ ਫਿਲਮ ‘ਸਲਾਮ ਵੈਂਕੀ’ ਨੌਂ ਦਸੰਬਰ ਨੂੰ ਹੋਵੇਗੀ ਰਿਲੀਜ਼

Must Read


ਮੁੰਬਈ: ਕਾਜੋਲ ਦੀ ਫਿਲਮ ‘ਸਲਾਮ ਵੈਂਕੀ’ ਨੌਂ ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਹ ਫਿਲਮ ਇੱਕ ਮਾਂ ਅਤੇ ਉਸ ਦੇ ਜਜ਼ਬੇ ਦੀ ਅਸਲ ਕਹਾਣੀ ਹੈ ਜੋ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਫਿਲਮ ਦਾ ਨਿਰਦੇਸ਼ਨ ਰੇਵਤੀ ਨੇ ਕੀਤਾ ਹੈ। ਕਾਜੋਲ ਨੇ ਟਵੀਟ ਕੀਤਾ, ”ਸਲਾਮ ਵੈਂਕੀ’ ਨੌਂ ਦਸੰਬਰ 2022 ਨੂੰ ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ।’ ਸੂਰਜ ਸਿੰਘ, ਸ਼੍ਰਧਾ ਅਗਰਵਾਲ ਤੇ ਵਰਸ਼ਾ ਕੁਕਰੇਜਾ ਫਿਲਮ ਦੇ ਨਿਰਮਾਤਾ ਹਨ ਅਤੇ ਫਿਲਮ ਦਾ ਨਿਰਮਾਣ ਬੀਲਾਈਵ ਪ੍ਰੋਡਕਸ਼ਨਜ਼ ਤੇ ਰੀਟੇਕ ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਗਿਆ ਹੈ। ਕਾਲੋਜ ਆਖਰੀ ਵਾਰ 2021 ‘ਚ ਓਟੀਟੀ ਪਲੈਟਫਾਰਮ ‘ਨੈੱਟਫਲਿਕਸ’ ‘ਤੇ ਫਿਲਮ ‘ਤ੍ਰਿਭੰਗਾ’ ‘ਚ ਨਜ਼ਰ ਆਈ ਸੀ। ਉਹ ਜਲਦੀ ਹੀ ‘ਡਿਜ਼ਨੀ+ਹੌਟਸਟਾਰ’ ਦੀ ਸੀਰੀਜ਼ ‘ਦਿ ਗੁੱਡ ਵਾਈਫ: ਪਿਆਰ, ਕਾਨੂੰਨ, ਧੋਖਾ’ ਵਿੱਚ ਨਜ਼ਰ ਆਏਗੀ। ‘ਓਵਰ ਦਿ ਟੌਪ’ (ਓਟੀਟੀ) ਪਲੈਟਫਾਰਮਾਂ ‘ਤੇ ਇੰਟਰਨੈੱਟ ਰਾਹੀਂ ਫਿਲਮਾਂ ਤੇ ਹੋਰ ਡਿਜੀਟਲ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -