ਮੁੰਬਈ: ਬੌਲੀਵੁੱਡ ਅਦਾਕਾਰ ਅਲੀ ਫੈਜ਼ਲ ਰਿਚਾ ਚੱਢਾ ਦੇ ਵਿਆਹ ਦੇ ਜਸ਼ਨ ਜਾਰੀ ਹਨ। ਅੱਜ ਅਦਾਕਾਰ ਨੇ ਰਾਤੀਂ ਲਖਨਊ ਵਿੱਚ ਸ਼ਾਹੀ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਰਾਜਸਥਾਨ ਤੋਂ ਸਾਬਰੀ ਭਰਾਵਾਂ ਨੇ ਪ੍ਰੋਗਰਾਮ ਪੇਸ਼ ਕੀਤਾ। ਰਿਚਾ ਅਤੇ ਅਲੀ, ਡਿਜ਼ਾਈਨਰ ਅੱਬੂ ਜਾਨੀ ਅਤੇ ਸੰਦੀਪ ਖੋਸਲਾ ਵੱਲੋਂ ਤਿਆਰ ਕੀਤੇ ਪਹਿਰਾਵੇ ਵਿੱਚ ਜਚ ਰਹੇ ਸਨ। ਦੋਵਾਂ ਨੇ ਇੱਕ ਦੂਜੇ ਦੀ ਤਾਰੀਫ਼ ਕੀਤੀ। ਅਲੀ ਨੇ ਸੁਨਹਿਰੀ ਰੰਗ ਦੀ ਸ਼ੇਰਵਾਨੀ ਤੇ ਰਿਚਾ ਨੇ ਹਲਕੇ ਚਿੱਟੇ ਰੰਗ ਦਾ ਲਿਬਾਸ ਪਹਿਨਿਆ ਹੋਇਆ ਸੀ। ਅਲੀ ਨੇ ਆਖਿਆ, ”ਏਕ ਦੌਰ ਹਮ ਭੀ ਹੈਂ, ਏਕ ਸਿਲਸਿਲਾ ਤੁਮ ਭੀ ਹੋ।” ਲਖਨਊ ਵਿਚ ਅਲੀ ਦੇ ਪਰਿਵਾਰ ਨੇ ਰਿਚਾ ਦੇ ਨਾਂ ‘ਤੇ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। -ਆਈਏਐੱਨਐੱਸ