ਪੱਤਰ ਪ੍ਰੇਰਕ
ਪਟਿਆਲਾ, 6 ਅਕਤੂਬਰ
ਇਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪਟਿਆਲਾ) ‘ਚ ਹੋਏ ਜ਼ਿਲ੍ਹਾ ਪੱਧਰੀ ਅੰਡਰ-19 ਕੁੜੀਆਂ ਦੇ ਸਾਫਟਬਾਲ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਜ਼ੋਨ ਪਟਿਆਲਾ 3 ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਜੇਤੂਆਂ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਰੇਨੂੰ, ਮਨਪ੍ਰੀਤ ਕੌਰ, ਨੇਹਾ ਤੇ ਐੱਸਡੀਕੇਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਦੀ ਪ੍ਰਿਅੰਕਾ , ਪੂਨਮ, ਤਨੀਸ਼ਾ, ਮਨਿਤ, ਨਿਸ਼ਾ, ਮੁਸਕਾਨ, ਸ਼ਵਿਨਾ, ਨੇਹਾ, ਰੀਆ, ਹੀਸ਼ਿਕਾ, ਅਰਚਨਾ, ਰੱਜੀ ਰਾਣੀ ਤੇ ਪਲੇ ਵੇਅ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਦੀ ਭੂਮਿਕਾ ਸ਼ਾਮਲ ਸਨ।
ਡੀਏਵੀ ਸਕੂਲ ਨੇ ਜਿੱਤੇ 34 ਤਗਮੇ
ਸਮਾਣਾ (ਪੱਤਰ ਪ੍ਰੇਰਕ): ਡੀਏਵੀ ਨੈਸ਼ਨਲ ਸਪੋਰਟਸ ਦੀਆਂ ਚਾਰ ਰੋਜ਼ਾ ਖੇਡਾਂ ਵਿੱਚ ਡੀਏਵੀ ਪਬਲਿਕ ਸਕੂਲ ਸਮਾਣਾ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮੱਲਾਂ ਮਾਰ ਕੇ 13 ਸੋਨੇ ਦੇ 7 ਚਾਂਦੀ ਦੇ ਅਤੇ 14 ਕਾਂਸੀ ਦੇ ਤਗਮਿਆਂ ਤੇ ਕਬਜ਼ਾ ਕਰ ਕੇ ਆਪਣੀ ਕਾਬਲੀਅਤ ਦੇ ਜੌਹਰ ਵਿਖਾਏ ਹਨ। ਇਨ੍ਹਾਂ ਖਿਡਾਰੀਆਂ ਨੇ ਤਾਇਕਵਾਂਡੋ, ਬਾਕਸਿੰਗ, ਕਰਾਟੇ, ਲੰਬੀ ਛਾਲ, ਕੁਸ਼ਤੀ ਤੇ ਰਿਲੇਅ ਰੇਸ ਵਿੱਚ ਹਿੱਸਾ ਲਿਆ।