ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਕਤੂਬਰ
ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਤੋਂ ਕੌਮੀ ਜਾਂਚ ਏਜੰਸੀ ਨੇ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਸੰਮਨ ਭੇਜ ਕੇ ਬੁਲਾਏ ਜਾਣ ਦੀ ਸੂਚਨਾ ਮਿਲੀ ਹੈ।
ਸਿੱਧੂ ਮੂਸੇਵਾਲਾ ਦਾ ਕਤਲ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੋਹ ਵਲੋਂ ਕੀਤਾ ਗਿਆ ਹੈ ਅਤੇ ਪੰਜਾਬੀ ਗਾਇਕ ਦੇ ਬੰਬੀਹਾ ਗੈਂਗ ਨਾਲ ਸਬੰਧ ਹੋਣ ਦੇ ਦੋਸ਼ ਲਾਏ ਹਨ। ਕੇਂਦਰੀ ਏਜੰਸੀ ਵਲੋਂ ਅਫ਼ਸਾਨਾ ਤੋਂ ਇਹੋ ਮਾਮਲੇ ਬਾਰੇ ਹੀ ਪੁੱਛ ਪੜਤਾਲ ਕੀਤੀ ਗਈ ਦੱਸੀ ਜਾਂਦੀ ਹੈ, ਕਿਉਂਕਿ ਉਹ ਮਰਹੂਮ ਸਿੱਧੂ ਮੂਸੇਵਾਲਾ zwnj;ਦੇ ਮੂੰਹ ਬੋਲੀ ਭੈਣ ਸੀ। ਉਂਝ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਮੂਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਲਈ ਪਹਿਲਾਂ ਹੀ ਸਰਕਾਰੀ ਪ੍ਰਬੰਧਾਂ ਤੋਂ ਔਖੀ ਹੈ ਅਤੇ ਉਹ ਕਈ ਵਾਰ ਮੂਸੇ ਵਾਲੇ ਦੇ ਪਰਿਵਾਰ ਨੂੰ ਘਰ ਆ ਕੇ ਮਿਲੀ ਹੈ।