ਮੁੰਬਈ, 27 ਅਕਤੂਬਰ
ਇਥੋਂ ਦੀ ਪੁਲੀਸ ਨੇ ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਖ਼ਿਲਾਫ਼ ਆਪਣੀ ਪਤਨੀ ‘ਤੇ ਕਾਰ ਚੜ੍ਹਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਅਸਲ ਵਿੱਚ ਮਿਸ਼ਰਾ ਦੀ ਪਤਨੀ ਨੇ ਉਸ ਨੂੰ ਗੱਡੀ ‘ਚ ਕਿਸੇ ਹੋਰ ਔਰਤ ਨਾਲ ਦੇਖ ਲਿਆ ਸੀ ਤੇ ਉਹ ਇਸ ਗੱਲ ਤੋਂ ਖਾਸਾ ਨਾਰਾਜ਼ ਹੋ ਗਿਆ। ਪੁਲੀਸ ਨੇ ਦੱਸਿਆ ਕਿ ਉਪਨਗਰ ਅੰਧੇਰੀ ਵਿੱਚ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ 19 ਅਕਤੂਬਰ ਦੀ ਇਸ ਘਟਨਾ ਵਿੱਚ ਫਿਲਮ ਨਿਰਮਾਤਾ ਦੀ ਪਤਨੀ ਜ਼ਖ਼ਮੀ ਹੋ ਗਈ ਸੀ।