12.4 C
Alba Iulia
Thursday, April 25, 2024

ਸ਼ਾਹਰੁਖ ਖ਼ਾਨ ਨੇ ਅੱਧੀ ਰਾਤ ਨੂੰ ਕਬੂਲੀਆਂ ਜਨਮ ਦਿਨ ਦੀਆਂ ਵਧਾਈਆਂ

Must Read


ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਅੱਜ 57 ਵਰ੍ਹਿਆਂ ਦਾ ਹੋ ਗਿਆ ਹੈ। ਅਦਾਕਾਰ ਦੇ ਜਨਮ ਦਿਨ ਮੌਕੇ ਵੱਡੀ ਗਿਣਤੀ ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਸ਼ਾਹਰੁਖ ਖ਼ਾਨ ਦੀ ਰਿਹਾਇਸ਼ ‘ਮੰਨਤ’ ਦੇ ਬਾਹਰ ਅੱਧੀ ਰਾਤੀ ਇਕੱਠੇ ਹੋਏ। ਕੁਝ ਪ੍ਰਸ਼ੰਸਕ ਖ਼ਾਸ ਇਸ ਦਿਨ ਲਈ ਬਾਹਰਲੇ ਮੁਲਕਾਂ ਤੋਂ ਆਏ ਸਨ। ‘ਮੰਨਤ’ ਦੇ ਬਾਹਰ ਜੁੜੀ ਭੀੜ ਨੇ ਹੱਥਾਂ ਵਿੱਚ ਮਠਿਆਈ, ਟੀ-ਸ਼ਰਟਾਂ ਅਤੇ ਵੱਡੇ ਬੈਨਰ ਫੜੇ ਹੋਏ ਸਨ। ਪ੍ਰਸ਼ੰਸਕਾਂ ਨੇ ਬਾਲੀਵੁੱਡ ਦੇ ‘ਡੌਨ’ ਦੀ ਇੱਕ ਝਲਕ ਦੇਖਣ ਲਈ ਘੰਟਿਆਂਬੱਧੀ ਉਡੀਕ ਕੀਤੀ। ਇਸ ਦੌਰਾਨ ਸ਼ਾਹਰੁਖ ਖ਼ਾਨ ਨੇ ਬਾਹਰ ਆ ਕੇ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਕਬੂਲੀਆਂ ਤੇ ਇੰਨੇ ਸਾਲਾਂ ਤੋਂ ਉਸ ਨੂੰ ਅਥਾਹ ਪਿਆਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਦਾਕਾਰ ਦੇ 57ਵੇਂ ਜਨਮ ਦਿਨ ਮੌਕੇ 28 ਪੀਵੀਆਰ ਸਿਨੇਮਾਘਰਾਂ ਵਿੱਚ ਉਸ ਦੀ ਹਿੱਟ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਅੱਜ ਮੁੜ ਰਿਲੀਜ਼ ਕੀਤੀ ਗਈ। ਇਹ ਫਿਲਮ ਮੁੰਬਈ, ਦਿੱਲੀ ਐੱਨਸੀਆਰ, ਪੁਣੇ, ਅਹਿਮਦਾਬਾਦ, ਬੰਗਲੁਰੂ, ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਚੰਡੀਗੜ੍ਹ ਸਣੇ 18 ਸ਼ਹਿਰਾਂ ਦੇ 28 ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ। ਸ਼ਾਹਰੁਖ ਨੇ ਕਿਹਾ, ‘ਇਹ ਫਿਲਮ ਮੇਰੇ ਲਈ ਬਹੁਤ ਹੀ ਖ਼ਾਸ ਹੈ ਤੇ ਮੇਰੇ ਜਨਮ ਦਿਨ ਮੌਕੇ ਅਜਿਹਾ ਤੋਹਫ਼ਾ ਮਿਲਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ।’ ਫਿਲਮ ਨਿਰਮਾਤਾ ਤੇ ਕੋਰੀਓਗ੍ਰਾਫਰ ਫਰਹਾ ਖ਼ਾਨ ਨੇ ਵੀ ਸ਼ਾਹਰੁਖ ਖਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਆਖਿਆ, ‘ਸ਼ਾਹਰੁਖ ਕਰਕੇ ਹੀ ਉਹ ਫਿਲਮ ਨਿਰਮਾਤਾ ਬਣੀ।’ ਇਸ ਮੌਕੇ ਫਰਹਾ ਨੇ ਅਦਾਕਾਰ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਨਾਲ ਬਣਾਈ ਵੀਡੀਓ ਵੀ ਸਾਂਝੀ ਕੀਤੀ ਹੈ। ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਨੇ ਵੀ ਆਪਣੇ ਪੁਰਾਣੇ ਮਿੱਤਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਇੱਕ ਭਾਵਪੂਰਨ ਨੋਟ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਵੇਲੇ ਦਾ ਜ਼ਿਕਰ ਕੀਤਾ ਗਿਆ ਹੈ, ਜਦੋਂ ਉਹ ਆਪਣੇ ਮਰਹੂਮ ਪਿਤਾ ਯਸ਼ ਜੌਹਰ ਨਾਲ ਫਿਲਮ ‘ਕਰਨ ਅਰਜੁਨ’ ਦੇ ਸੈੱਟ ‘ਤੇ ਪਹਿਲੀ ਵਾਰ ਸ਼ਾਹਰੁਖ ਖ਼ਾਨ ਨੂੰ ਮਿਲਣ ਗਿਆ ਸੀ। -ਆਈਏਐੱਨਐੱਸ

ਸ਼ਾਹਰੁਖ ਦੀ ਫਿਲਮ ‘ਪਠਾਨ’ ਦਾ ਟੀਜ਼ਰ ਰਿਲੀਜ਼

ਮੁੰਬਈ (ਪੀਟੀਆਈ): ਅਦਾਕਾਰ ਸ਼ਾਹਰੁਖ ਖ਼ਾਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਪਠਾਨ’ ਦਾ ਟੀਜ਼ਰ ਅੱਜ ਉਸ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਗਿਆ ਹੈ। ਯਸ਼ ਰਾਜ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ 1.25 ਮਿੰਟ ਲੰਬਾ ਟੀਜ਼ਰ ਯਸ਼ ਰਾਜ ਫਿਲਮਜ਼ ਦੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਕਰਦਿਆਂ ਕਿਹਾ ਗਿਆ ਹੈ, ‘ਅਪਨੀ ਕੁਰਸੀ ਕੀ ਪੇਟੀ ਬਾਂਧ ਲੀਜੀਏ… ਪਠਾਨ ਦਾ ਟੀਜ਼ਰ… 25 ਜਨਵਰੀ 2023 ਨੂੰ ਫਿਲਮ ਤੁਹਾੜੇ ਨੇੜਲੇ ਸਿਨੇਮਾਘਰਾਂ ਵਿੱਚ ਕੀਤੀ ਜਾਵੇਗੀ ਰਿਲੀਜ਼।’



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -