12.4 C
Alba Iulia
Sunday, April 28, 2024

‘ਕੇਜੀਐੱਫ’ ਲੋਕਾਂ ਨੂੰ ਡਰਾਉਣ ਲਈ ਨਹੀਂ, ਬਲਕਿ ਪ੍ਰੇਰਣ ਲਈ ਕੀਤੀ: ਯਸ਼

Must Read


ਮੁੰਬਈ: ‘ਕੇਜੀਐਫ’ ਸਟਾਰ ਯਸ਼ ਦਾ ਕਹਿਣਾ ਹੈ ਕਿ ਲੋਕਾਂ ਨੇ ਹੁਣ ਦੱਖਣ ਦੀਆਂ ਫਿਲਮਾਂ ਵੱਲ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਮੰਨਣਾ ਹੈ ਕਿ ਉਸ ਦੀ ਫਿਲਮ ਨੂੰ ਐਨੀ ਵੱਡੀ ਪੱਧਰ ‘ਤੇ ਮਿਲੀ ਸਲਫਤਾ ਤੋਂ ਦੇਸ਼ ਵਿੱਚ ਹਰੇਕ ਵਿਅਕਤੀ ਹੈਰਾਨ ਹੈ। ਪ੍ਰਸ਼ਾਂਤ ਨੀਲ ਵੱਲੋਂ ਨਿਰਦੇਸ਼ਿਤ ਕੰਨੜ ਐਕਸ਼ਨ ਫਿਲਮ ‘ਕੇਜੀਐੱਫ: ਚੈਪਟਰ ਵਨ’ (2018) ਨਾਲ ਯਸ਼ ਦੇਸ਼ ਭਰ ‘ਚ ਸਟਾਰ ਬਣ ਗਿਆ ਹੈ। ਇਸ ਫਿਲਮ ਵਿੱਚ ਉਸ ਨੇ ਰੌਕੀ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਮੁੰਬਈ ਵਿੱਚ ਇੱਕ ਉੱਚ ਦਰਜੇ ਦਾ ਗੈਂਗਸਟਰ ਹੈ। ਕੰਨੜ, ਤਾਮਿਲ, ਤੇਲਗੂ, ਹਿੰਦੀ ਅਤੇ ਮਲਿਆਲਮ ਭਾਸ਼ਾ ਵਿੱਚ ਦੇਸ਼ ਭਰ ‘ਚ ਰਿਲੀਜ਼ ਹੋਈ ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਬੰਪਰ ਹੁੰਗਾਰਾ ਮਿਲਿਆ ਹੈ। ਇਹ ਫਿਲਮ ਇਸ ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਇੰਡੀਆ ਟੂਡੇ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਯਸ਼ ਨੇ ਕਿਹਾ ਕਿ ਪਹਿਲਾਂ ਲੋਕ ਖਰਾਬ ਡਬਿੰਗ ਕਾਰਨ ਦੱਖਣ ਦੀਆਂ ਫਿਲਮਾਂ ਦਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਲੋਕ ਇਨ੍ਹਾਂ ਫਿਲਮਾਂ ਦੇ ਦੀਵਾਨੇ ਹੋ ਗਏ ਹਨ। ਇਸ ਦਾ ਸਿਹਰਾ ਐੱਸ.ਐੱਸ. ਰਾਜਾਮੌਲੀ ਅਤੇ ਉਸ ਦੀ ਬਲਾਕਬਸਟਰ ‘ਬਾਹੂਬਲੀ’ ਨੂੰ ਜਾਂਦਾ ਹੈ।-ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -