ਨਵੀਂ ਦਿੱਲੀ: ਫਿਲਮ ਸ਼ਾਹਰੁਖ ਖਾਨ ਨੂੰ ਸਾਊਦੀ ਅਰਬ ਦੇ ‘ਰੈੱਡ ਸੀਅ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਦੇ ਦੂਜੇ ਐਡੀਸ਼ਨ ਵਿੱਚ ਆਨਰੇਰੀ ਐਵਾਰਡ ਦਿੱਤਾ ਜਾਵੇਗਾ। ਫੈਸਟੀਵਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਹਰੁਖ ਨੂੰ ਫਿਲਮ ਉਦਯੋਗ ਵਿੱਚ ਉਸ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਿਆ ਜਾਵੇਗਾ। ਇਸ ਅਦਾਕਾਰ ਦਾ ਲਾਲ ਸਾਗਰ ਦੇ ਪੂਰਬੀ ਕੰਢੇ ‘ਤੇ ਜੇਦਾਹ ‘ਚ ਪਹਿਲੀ ਦਸੰਬਰ ਨੂੰ ਉਦਘਾਟਨੀ ਸਮਾਰੋਹ ‘ਚ ਸਨਮਾਨ ਕੀਤਾ ਜਾਵੇਗਾ। ਸ਼ਾਹਰੁਖ ਨੇ ਕਿਹਾ ਕਿ ਉਹ ਭਾਰਤ ਵੱਲੋਂ ਸਨਮਾਨ ਹਾਸਲ ਕਰਨ ਅਤੇ ਰੁਮਾਂਚਕ ਫਿਲਮ ਭਾਈਚਾਰੇ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। 57 ਸਾਲਾ ਅਦਾਕਾਰ ਨੇ ਕਿਹਾ, ‘ਰੈੱਡ ਸੀਅ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਐਵਾਰਡ ਮਿਲਣ ਨਾਲ ਉਹ ਉਥੇ ਰਹਿੰਦੇ ਆਪਣੇ ਪ੍ਰਸੰਸਕਾਂ ਦਾ ਵੀ ਸ਼ੁਕਰਗੁਜ਼ਾਰ ਹੋਵੇਗਾ ਜੋ ਉਸ ਦੀਆਂ ਫਿਲਮਾਂ ਦੇ ਵੱਡੇ ਸਮਰਥਕ ਰਹੇ ਹਨ। ਸ਼ਾਹਰੁਖ ਇਸ ਵੇਲੇ ਸਾਊਦੀ ਅਰਬ ‘ਚ ਆਪਣੀ ਆਉਣ ਵਾਲੀ ਫਿਲਮ ‘ਡੰਕੀ’ ਦੀ ਸ਼ੂਟਿੰਗ ਕਰ ਰਿਹਾ ਹੈ। ਰੈੱਡ ਸੀਅ ਫਿਲਮ ਫੈਸਟੀਵਲ ਦੇ ਸੀਈਓ ਮੁਹੰਮਦ ਅਲ ਤੁਰਕੀ ਨੇ ਕਿਹਾ ਕਿ ਸ਼ਾਹਰੁਖ ਨੇ ਆਪਣੇ ਸ਼ੁਰੂਆਤੀ ਕੰਮ ਤੋਂ ਹੀ ਦਰਸ਼ਕਾਂ ਨੂੰ ਮੋਹ ਲਿਆ ਹੈ ਅਤੇ ਉਹ ਹੁਣ ਦੁਨੀਆ ਦੇ ਸਰਬੋਤਮ ਅਦਾਕਾਰਾਂ ਵਿੱਚੋਂ ਇੱਕ ਹੈ। -ਪੀਟੀਆਈ