ਮੁੰਬਈ: ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਫ਼ਿਲਮ ‘ਭੇੜੀਆ’ ਵਿੱਚ ਅਦਾਕਾਰ ਵਰੁਣ ਧਵਨ ਅਤੇ ਫ਼ਿਲਮ ਦੇ ਬਾਕੀ ਸਾਰੇ ਅਮਲੇ ਦੇ ਨਾਮ ਇੱਕ ਪੱਤਰ ਸਾਂਝਾ ਕਰਦਿਆਂ ਆਖਿਆ ਕਿ ਉਸ ਨੂੰ ਇਸ ਫ਼ਿਲਮ ‘ਤੇ ਬੇਹੱਦ ਮਾਣ ਹੈ। ਇੰਸਟਾਗ੍ਰਾਮ ‘ਤੇ ਫ਼ਿਲਮ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਕ੍ਰਿਤੀ ਨੇ ਆਖਿਆ, ‘ਇਹ ‘ਭੇੜੀਆ’ ਦਾ ਵੇਲਾ ਹੈ। ਇੱਕ ਅਜਿਹੀ ਫਿਲਮ, ਜਿਸ ‘ਤੇ ਮੈਨੂੰ ਬਹੁਤ ਮਾਣ ਹੈ। ਇਸ ਫਿਲਮ ਵਿੱਚ ਨਿਭਾਇਆ ਡਾ. ਅਨਿਕਾ ਦਾ ਕਿਰਦਾਰ ਮੇਰੇ ਲਈ ਸਦਾ ਸਭ ਤੋਂ ਪੇਚੀਦਾ ਰਹੇਗਾ। ਵਰੁਣ ਤੁਸੀਂ ਇਸ ਫਿਲਮ ਵਿੱਚ ਬਾਕਮਾਲ ਕੰਮ ਕੀਤਾ ਹੈ ਤੇ ਮੈਨੂੰ ਤੁਹਾਡੇ ‘ਤੇ ਬਹੁਤ ਮਾਣ ਹੈ। ਮੈਨੂੰ ਖੁਸ਼ੀ ਹੈ ਕਿ ਸਾਨੂੰ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ।” ਅਦਾਕਾਰਾ ਨੇ ਆਖਿਆ ਕਿ ਉਹ ਇਸ ਫਿਲਮ ਵਿਚਲੇ ਆਪਣੇ ਸਹਿ ਕਲਾਕਾਰ ਅਭਿਸ਼ੇਕ ਬੈਨਰਜੀ ਦੇ ਕੰਮ ਦੀ ਵੀ ਕਾਇਲ ਹੈ। ਫਿਲਮ ਵਿੱਚ ਭਾਸਕਰ ਆਪਣੇ ਦੋਸਤਾਂ ਨਾਲ ਰਲ ਕੇ ਇਸ ਬਿਮਾਰੀ ਦਾ ਤੋੜ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੌਰਾਨ ਇੱਕ ਪੁਰਾਣਾ ਰਹੱਸ ਖੁੱਲ੍ਹਦਾ ਹੈ। ਇਸ ਫਿਲਮ ਨੇ ਪਹਿਲੇ ਦਿਨ ਵਿਸ਼ਵ ਭਰ ਵਿੱਚ 12 ਕਰੋੜ ਰੁਪਏ ਦੀ ਕਮਾਈ ਕੀਤੀ ਹੈ। -ਆਈਏਐੱਨਐੱਸ