ਮੁੰਬਈ: ਫਿਲਮ ਅਦਾਕਾਰ ਮਨੋਜ ਬਾਜਪਾਈ ਨੇ ਅਦਾਲਤੀ ਕਾਰਵਾਈ ‘ਤੇ ਆਧਾਰਿਤ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਵਿਨੋਦ ਭਾਨੂਸ਼ਲੀ ਦੇ ਭਾਨੂਸ਼ਲੀ ਸਟੂਡੀਓਜ਼ ਲਿਮਿਟਡ, ਸੁਪਮ ਐੱਸ ਵਰਮਾ ਤੇ ਜ਼ੀ ਸਟੂਡੀਓ ਵੱਲੋਂ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 53 ਸਾਲਾ ਅਦਾਕਾਰ ਨੇ ਫਿਲਮ ਦੇ ਸੈੱਟ ਤੋਂ ਆਖਰੀ ਦਿਨ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘ਫਿਲਮ ਦੀ ਸ਼ੂਟਿੰਗ ਮੁਕੰਮਲ।’ ਅਪੂਰਵ ਸਿੰਘ ਕਾਰਕੀ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ‘ਐਸਪੀਰੈਂਟਸ’, ‘ਸਾਸ ਬਹੂ ਅਚਾਰ ਪ੍ਰਾਈਵੇਟ ਲਿਮਿਟਡ’ ਅਤੇ ‘ਫਲੇਮਜ਼’ ਜਿਹੇ ਲੜੀਵਾਰਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਇਹ ਫਿਲਮ ਕਮਲੇਸ਼ ਭਾਨੂਸ਼ਲੀ, ਆਸਿਫ ਸ਼ੇਖ ਤੇ ਵਿਸ਼ਾਲ ਗੁਰਨਾਨੀ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਜੂਹੀ ਪਾਰਿਖ ਮਹਿਤਾ ਫਿਲਮ ਦੀ ਸਹਿ-ਨਿਰਮਾਤਾ ਹੈ। -ਪੀਟੀਆਈ