12.4 C
Alba Iulia
Sunday, May 5, 2024

ਰਜਨੀਕਾਂਤ ਦੇ 72ਵੇਂ ਜਨਮ ਦਿਨ ’ਤੇ ਪ੍ਰਸ਼ੰਸਕਾਂ ਨੇ 15 ਫੁੱਟ ਦਾ ਕੇਕ ਕੱਟਿਆ

Must Read


ਚੇਨੱਈ: ਦੱਖਣ ਭਾਰਤੀ ਫਿਲਮਾਂ ਦੇ ਮੈਗਾਸਟਾਰ ਅਤੇ ਉੱਘੇ ਅਦਾਕਾਰ ਰਜਨੀਕਾਂਤ ਅੱਜ 72 ਸਾਲਾਂ ਦੇ ਹੋ ਗਏ। ਉਨ੍ਹਾਂ ਦਾ ਜਨਮ ਦਿਨ ਪੂਰੇ ਤਾਮਿਲਨਾਡੂ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਦੁਰਾਈ ਵਿੱਚ ਪ੍ਰਸ਼ੰਸਕਾਂ ਦੇ ਇੱਕ ਸਮੂਹ ਨੇ 73 ਕਿੱਲੋ ਦਾ 15 ਫੁੱਟ ਲੰਬਾ ਕੇਕ ਕੱਟਿਆ। ਪ੍ਰਸ਼ੰਸਕਾਂ ਨੇ ਕੇਕ ‘ਤੇ ਦਿਲਚਸਪ ਫਿਕਰਾ ਲਿਖਾਇਆ ਸੀ, ‘ਇਕ ਦੇਸ਼, ਇਕ ਚੋਣ’। ਮਦੁਰਾਈ ਤੋਂ ਰਜਨੀਕਾਂਤ ਦੇ ਪ੍ਰਸ਼ੰਸਕ ਸੁੰਦਰਰਾਜਨ ਨੇ ਕਿਹਾ, ”ਰਜਨੀਕਾਂਤ ਸਾਡੇ ਜੀਵਨ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ। ਅਸੀਂ ਉਸ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਭਾਵੇਂ ਰਾਜਨੀਤੀ ਵਿੱਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ ਪਰ ਸਾਡੇ ਲਈ ਸਾਡਾ ਰਜਨੀਕਾਂਤ ਹੀ ਪਹਿਲਾਂ ਹੈ।” ਉਨ੍ਹਾਂ ਦੇ ਸਹਿ-ਅਦਾਕਾਰ ਅਤੇ ਤਾਮਿਲ ਫਿਲਮ ਇੰਡਸਟਰੀ ਦੇ ਇੱਕ ਹੋਰ ਸੁਪਰਸਟਾਰ ਕਮਲ ਹਾਸਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਰਜਨੀਕਾਂਤ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਸ ਨੇ ਲਿਖਿਆ, ”ਆਪਣੇ ਸਭ ਤੋਂ ਚੰਗੇ ਦੋਸਤ ਰਜਨੀਕਾਂਤ ਨੂੰ ਉਸ ਦੇ 72ਵੇਂ ਜਨਮ ਦਿਨ ‘ਤੇ ਸ਼ੁਭਕਾਮਨਾਵਾਂ। ਇਸ ਖਾਸ ਦਿਨ ‘ਤੇ ਮੈਂ ਤੁਹਾਡੀ ਸਫਲ ਯਾਤਰਾ ਜਾਰੀ ਰੱਖਣ ਦੀ ਕਾਮਨਾ ਕਰਦਾ ਹਾਂ।” ਇਸ ਤੋਂ ਇਲਾਵਾ ਹੋਰ ਅਦਾਕਾਰਾਂ ਜਿਵੇਂ ਧਨੁਸ਼, ਰਾਘਵੇਂਦਰ ਲਾਰੈਂਸ, ਮਮੂਟੀ ਤੇ ਮੋਹਨਲਾਲ ਆਦਿ ਨੇ ਵੀ ਸੁਪਰਸਟਾਰ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -